ਗਾਗਾ
gaagaa/gāgā

ਪਰਿਭਾਸ਼ਾ

ਰਿਆਸਤ ਪਟਿਆਲਾ, ਨਜਾਮਤ, ਤਸੀਲ ਅਤੇ ਥਾਣਾ ਸੁਨਾਮ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਵਾਯਵੀ ਕੋਣ ਇੱਕ ਫਰਲਾਂਗ ਪੁਰ ਸ੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਇੱਥੇ ਇੱਕ ਢਾਬ ਦੇ ਕਿਨਾਰੇ ਠਹਿਰੇ ਹਨ.#ਗੁਰਦ੍ਵਾਰਾ ਅਤੇ ਰਹਾਇਸ਼ੀ ਮਕਾਨ ਚੰਗੇ ਬਣੇ ਹੋਏ ਹਨ, ਜਿਨ੍ਹਾਂ ਦੀ ਸੇਵਾ ਸਰਦਾਰ ਸੇਵਾ ਸਿੰਘ ਜੀ ਵਜ਼ੀਰ ਰਿਆਸਤ ਨਾਭਾ ਨੇ ਸੰਮਤ ੧੯੩੩ ਵਿੱਚ ਕਰਾਈ. ਗੁਰਦ੍ਵਾਰੇ ਨਾਲ ੭੫੦ ਵਿੱਘੇ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹੈ. ਰੇਲਵੇ ਸਟੇਸ਼ਨ ਲਹਿਰਾਗਾਗਾ ਤੋਂ ਪੱਛਮ ਡੇਢ ਮੀਲ ਦੇ ਕਰੀਬ ਹੈ.
ਸਰੋਤ: ਮਹਾਨਕੋਸ਼