ਪਰਿਭਾਸ਼ਾ
ਸੰਗ੍ਯਾ- ਖੰਭਾ. ਸ੍ਤੰਭ. ਜੋ ਦ੍ਰਿੜ੍ਹ ਕਰਕੇ ਗੱਡਿਆ ਹੋਇਆ ਹੈ. "ਗਾਡਾ ਚਲੈ ਨ ਹਾਡਾ ਹਲ ਹੈ." (ਵਿਚਿਤ੍ਰ) ਖੰਭਾ ਭਾਵੇਂ ਚਲ ਜਾਵੇ, ਪਰ ਰਾਜਪੂਤ ਮੈਦਾਨੋਂ ਨਹੀਂ ਹੱਲਦਾ। ੨. ਗੱਡਾ. ਸ਼ਕਟ. "ਗਾਡੇ ਲਾਦੇ ਛਾਰ." (ਮਾਰੂ ਅਃ ਮਃ ੧) ੩. ਗੜ੍ਹਾ. ਟੋਆ. ਗਰਤ। ੪. ਸ਼ਕਟਾਸੁਰ ਵਾਸਤੇ ਭੀ ਗਾਡਾ ਸ਼ਬਦ ਆਇਆ ਹੈ. ਦੇਖੋ, ਸਕਟਾਸੁਰ। ੫. ਵਿ- ਗਾਢਾ. ਦ੍ਰਿੜ੍ਹ. ਮਜਬੂਤ "ਕਹਾਂ ਸੁ ਤੇਗਬੰਦ ਗਾਡੇ ਰੜਿ?" (ਆਸਾ ਅਃ ਮਃ ੧) ਉਹ ਤਲਵਾਰ ਬੰਨ੍ਹਣ ਵਾਲੇ, ਜੋ ਰੜ (ਮੈਦਾਨੇ ਜੰਗ) ਵਿੱਚ ਦ੍ਰਿੜ੍ਹ ਸਨ, ਕਿੱਥੇ ਹਨ?
ਸਰੋਤ: ਮਹਾਨਕੋਸ਼