ਪਰਿਭਾਸ਼ਾ
ਸੰ. गार्गी ਗਰਗ ਗੋਤ੍ਰ ਦੀ ਇੱਕ ਕੰਨ੍ਯਾ, ਜੋ ਵਡੀ ਪੰਡਿਤਾ ਸੀ. ਇਹ ਮੈਤ੍ਰੇਯੀ ਦੀ ਭੂਆ ਸੀ. ਇਸ ਨੇ ਸਾਰੀ ਉਮਰ ਬ੍ਰਹਮਚਰਯ ਵਿੱਚ ਵਿਤਾਈ. ਇਸ ਦੀ ਕਥਾ ਬ੍ਰਿਹਦਾਰਣ੍ਯਕ ਉਪਨਿਸਦ ਵਿੱਚ ਆਈ ਹੈ. ਇਸ ਦੀ ਵੇਦਾਂਤਚਰਚਾ ਇੱਕ ਵਾਰ ਰਾਜਾ ਜਨਕ ਦੀ ਸਭਾ ਵਿੱਚ ਲੋਕਾਂ ਨੂੰ ਮੋਹਿਤ ਕਰਨ ਵਾਲੀ ਹੋਈ ਸੀ। ੨. ਦੁਰਗਾ. ਦੇਵੀ। ੩. ਯਾਗ੍ਯਵਲਕ ਰਿਖੀ ਦੀ ਇੱਕ ਇਸਤ੍ਰੀ.
ਸਰੋਤ: ਮਹਾਨਕੋਸ਼