ਪਰਿਭਾਸ਼ਾ
ਕ੍ਰਿ- ਬਕਬਾਦ ਕਰਨਾ। ੨. ਸ਼ੇਖ਼ੀ ਮਾਰਨੀ. "ਆਵਤ ਹੈਂ ਚਲੇ ਗਾਲ੍ਹ ਬਜਾਵਤ." (ਕ੍ਰਿਸਨਾਵ) ੩. ਸ਼ਿਵਮੰਦਿਰ ਵਿੱਚ (ਮੂੰਹ ਵਿੱਚ ਅੰਗੂਠਾ ਪਾਕੇ) ਬਕਰੇ ਜੇਹੀ ਆਵਾਜ਼ ਕੱਢਣੀ.#ਜਦ ਸਤੀ ਆਪਣੇ ਪਤਿ ਸ਼ਿਵ ਦਾ ਅਪਮਾਨ ਦੇਖਕੇ ਆਪਣੇ ਪਿਤਾ ਦਕ੍ਸ਼ ਦੇ ਯੱਗ ਵਿੱਚ ਸੜਗਈ, ਤਦ ਸ਼ਿਵ ਦੇ ਗਣ ਵੀਰਭਦ੍ਰ ਨੇ ਆਕੇ ਯੱਗ ਦਾ ਨਾਸ਼ ਕੀਤਾ ਅਤੇ ਦਕ੍ਸ਼ ਦਾ ਸਿਰ ਵੱਢ ਦਿੱਤਾ. ਅੰਤ ਨੂੰ ਸ਼ਿਵ ਨੇ ਕ੍ਰਿਪਾ ਕਰਕੇ ਦਕ੍ਸ਼ ਦੇ ਧੜ ਪੁਰ ਬਕਰੇ ਦਾ ਸਿਰ ਜੜਕੇ (ਸਹੁਰੇ ਨੂੰ) ਜ਼ਿੰਦਾ ਕੀਤਾ. ਦਕ੍ਸ਼ ਦੀ ਬਕਰੇ ਦੀ ਆਵਾਜ਼ ਸੁਣਕੇ ਸ਼ਿਵ ਬਹੁਤ ਪ੍ਰਸੰਨ ਹੋਏ. ਉਸ ਸਮੇਂ ਤੋਂ ਸ਼ਿਵ ਨੂੰ ਪ੍ਰਸੰਨ ਕਰਨ ਲਈ ਲੋਕ ਗਲ੍ਹ ਬਜਾਉਂਦੇ ਹਨ.
ਸਰੋਤ: ਮਹਾਨਕੋਸ਼