ਪਰਿਭਾਸ਼ਾ
ਗਾਇਨ. ਗਾਨ. "ਗਾਵ ਲੇਹ." (ਆਸਾ ਮਃ ੫) ੨. ਸੰ. ਗਾਵਃ ਪ੍ਰਿਥਮਾ ਦਾ ਬਹੁਵਚਨ. ਗਾਈਆਂ. ਗਊਆਂ. "ਗਾਵ ਸਭ ਆਨੀ." (ਨਰਾਵ) ੩. ਗ੍ਰਾਮ. ਗਾਂਵ. "ਬਿਖੈਬਿਆਧਿ ਕੇ ਗਾਵ ਮਹਿ ਬਾਸੁ." (ਰਾਮ ਮਃ ੫) ੪. ਫ਼ਾ. [گاو] ਬੈਲ. ਬਲਦ. "ਅਮਿਤ ਗਾਵ ਲਵਗਨ ਕੇ ਭਰੇ." (ਦੱਤਾਵ) ਬੇਅੰਤ ਬੈਲ ਲੌਂਗਾਂ ਦੇ ਲੱਦੇ ਹੋਏ.
ਸਰੋਤ: ਮਹਾਨਕੋਸ਼