ਗਾੜ
gaarha/gārha

ਪਰਿਭਾਸ਼ਾ

ਸੰ. ਗਾਢ. ਵਿ- ਅਧਿਕ. ਬਹੁਤ. "ਲਗੈ ਪਾਪ ਗਾੜੰ." (ਜਨਮੇਜਯ) ੨. ਸੰਗ੍ਯਾ- ਘਾੜਤ. ਘਟਨਾ. ਭਾਵ- ਕਾਵ੍ਯਰਚਨਾ. "ਪੜਤ ਪੜਤ ਥਕੇ ਮਹਾਕਵਿ ਗੜਤ ਗਾੜ ਅਨੰਤ." (ਅਕਾਲ) ੩. ਵਿਪੱਤਿ. ਮੁਸੀਬਤ. "ਗਾੜ ਪਰੀ ਗਜ ਪੈ ਜਬ ਹੀ." (ਕ੍ਰਿਸਨਾਵ) ੪. ਮੁਠਭੇੜ ਹੱਥੋਪਾਈ. "ਗਾੜ ਪਰੀ ਇਹ ਭਾਂਤ ਤਹਾਂ." (ਚਰਿਤ੍ਰ ੧੧੬) ੫. ਗ੍ਰੰਥਿ. ਗੱਠ. "ਸਤ ਗਾੜਨ ਕੋ ਬਲ ਜੋ ਨਰ ਕਰ ਮੈ ਧਰੈ." (ਚਰਿਤ੍ਰ ੧੭੪) ਜੋ ਸੌ ਗੱਠਾਂ ਵਾਲਾ ਬੱਲਮ (ਨੇਜ਼ਾ) ਹੱਥ ਵਿੱਚ ਧਾਰੇ। ੬. ਪਠਾਣਾਂ ਦਾ ਇੱਕ ਗੋਤ, ਜੋ ਓਰਕਜ਼ਈ ਪਠਾਣਾਂ ਦੀ ਸ਼ਾਖ਼ ਹੈ। ੭. ਛੋਟੇ ਛੋਟੇ ਪੱਥਰਾਂ ਵਾਲੀ ਪਹਾੜੀ। ੮. ਛੋਟੇ ਛੋਟੇ ਟੋਟੇ ਹੋਇਆ ਲੂਣ.
ਸਰੋਤ: ਮਹਾਨਕੋਸ਼