ਗਿਆਨਵਾਪੀ
giaanavaapee/giānavāpī

ਪਰਿਭਾਸ਼ਾ

ਕਾਸ਼ੀ ਵਿੱਚ ਇੱਕ ਖੂਹ, ਜੋ ਸਕੰਦ ਪੁਰਾਣ ਅਨੁਸਾਰ ਸ਼ਿਵ ਨੇ ਆਪਣੇ ਤ੍ਰਿਸ਼ੂਲ ਨਾਲ ਖੋਦਿਆ ਹੈ ਅਤੇ ਜਿਸ ਵਿੱਚੋਂ ਗ੍ਯਾਨ ਹੀ ਜਲਰੂਪ ਹੋਕੇ ਵਹਿਆ ਹੈ. ਕਾਸ਼ੀ ਵਿੱਚ ਇਹ ਕਥਾ ਪ੍ਰਚਲਿਤ ਹੈ ਕਿ ਜਦ ਔਰੰਗਜ਼ੇਬ ਬਨਾਰਸ ਪਹੁਚਿਆ, ਤਦ 'ਵਿਸ਼੍ਵਨਾਥ ਸ਼ਿਵਲਿੰਗ' ਕੁੱਦਕੇ ਗ੍ਯਾਨਕੂਪ ਵਿੱਚ ਡਿਗ ਪਿਆ.¹ ਔਰੰਗਜ਼ੇਬ ਨੇ ਵਿਸ਼੍ਵਨਾਥ ਦਾ ਮੰਦਿਰ ਤੋੜਕੇ ਉਸ ਥਾਂ ਮਸਜਿਦ ਬਣਵਾਈ, ਜੋ ਹੁਣ ਵਿਦ੍ਯ ਮਾਨ ਹੈ.
ਸਰੋਤ: ਮਹਾਨਕੋਸ਼