ਪਰਿਭਾਸ਼ਾ
ਗ੍ਯਾਰਾਂ ਵਾਰ ਕਥਨ ਕੀਤੀ ਗੁਰਮੰਤ੍ਰ ਦੀ ਸਿਖ੍ਯਾ. "ਗਿਆਰਹਿ ਗੇੜਾ ਸਿੱਖ ਸੁਣਿ ਗੁਰਸਿਖ ਲੈ ਗੁਰਸਿੱਖ ਸਦਾਯਾ." (ਭਾਗੁ) ਖੰਡੇ ਦੇ ਅਮ੍ਰਿਤ ਤੋਂ ਪਹਿਲਾਂ ਇਹ ਰੀਤਿ ਸੀ ਕਿ ਚਰਨਾਮਿਤ੍ਰ ਦੇਣ ਸਮੇਂ ਸਤਿਨਾਮੁ ਵਾਹਗੁਰੂ ਮੰਤ੍ਰ ਦਾ ਉਪਦੇਸ਼ ਸਿੱਖ ਨੂੰ ਗ੍ਯਾਰਾਂ ਵਾਰ ਦਿੱਤਾ ਜਾਂਦਾ ਸੀ। ੨. ਕਈ ਖ਼ਿਆਲ ਕਰਦੇ ਹਨ ਕਿ ਗ੍ਯਾਰਾਂ ਵਿਸ਼ੇਸਣਾਂ ਵਾਲੇ ਗੁਰਮੰਤ੍ਰ-#¤ ਤੋਂ ਗੁਰਪ੍ਰਸਾਦਿ- ਤੀਕ ਦੀ ਸਿਖ੍ਯਾ.
ਸਰੋਤ: ਮਹਾਨਕੋਸ਼