ਗਿਆਸ
giaasa/giāsa

ਪਰਿਭਾਸ਼ਾ

ਸੰਗ੍ਯਾ- ਗਿਆਰਸ. ਏਕਾਦਸ਼ੀ. ਚੰਦ੍ਰਮਾ ਦੀ ਗ੍ਯਾਰਵੀਂ ਤਿਥਿ. "ਬ੍ਰਹਮਨ ਗਿਆਸ ਕਰਹਿ ਚਉਬੀਸਾ." (ਪ੍ਰਭਾ ਕਬੀਰ) ਬ੍ਰਾਹਮਣ ਸਾਲ ਵਿੱਚ ੨੪ ਏਕਾਦਸ਼ੀਆਂ ਦਾ ਵ੍ਰਤ ਰਖਦੇ ਹਨ। ੨. ਸੰ. ज्ञास ਜ੍ਞਾਸ. ਨਜ਼ਦੀਕੀ ਰਿਸ਼ਤੇਦਾਰ. ਸਕਾ। ੩. ਦੇਖੋ, ਗਯਾਸ.
ਸਰੋਤ: ਮਹਾਨਕੋਸ਼