ਗਿਰਿਧਾਰੀ
girithhaaree/giridhhārī

ਪਰਿਭਾਸ਼ਾ

ਗੋਵਰਧਨ ਗਿਰਿ (ਪਹਾੜ) ਦੇ ਉਠਾਉਣ ਵਾਲੇ ਕ੍ਰਿਸਨ ਜੀ. ਭਾਗਵਤ ਵਿੱਚ ਲੇਖ ਹੈ ਕਿ ਗੋਪ, ਇੰਦ੍ਰ ਦੀ ਪੂਜਾ ਹਰ ਸਾਲ ਕਰਦੇ ਸਨ, ਕ੍ਰਿਸਨ ਜੀ ਨੇ ਇੰਦ੍ਰ ਦੀ ਪੂਜਾ ਕਰਣੋਂ ਸਭ ਨੂੰ ਰੋਕ ਦਿੱਤਾ. ਇਸ ਪੁਰ ਇੰਦ੍ਰ ਨੇ ਕ੍ਰੋਧ ਕਰਕੇ ਬੱਦਲਾਂ ਨੂੰ ਹੁਕਮ ਦਿੱਤਾ ਕਿ ਮੂਸਲਧਾਰ ਵਰਖਾ ਕਰਕੇ ਗੋਪਾਂ ਦੇ ਪਿੰਡ ਪਸ਼ੂ ਸਭ ਰੋੜ੍ਹ ਦਿਓ. ਜਦ ਗਵਾਲੇ ਵਰਖਾ ਤੋਂ ਤੰਗ ਆ ਗਏ ਅਤੇ ਘਰ ਪਾਣੀ ਨਾਲ ਡੁਬਦੇ ਦੇਖੇ, ਤਦ ਕ੍ਰਿਸਨ ਜੀ ਨੇ ਗੋਵਰਧਨ ਪਹਾੜ ਉਂਗਲ ਤੇ ਛਤਰੀ ਦੀ ਤਰ੍ਹਾਂ ਉਠਾਕੇ ਸਭ ਨੂੰ ਇੰਦ੍ਰ ਦੇ ਕ੍ਰੋਧ ਤੋਂ ਬਚਾਇਆ। ੨. ਕਰਤਾਰ, ਜੋ ਸਾਰੇ ਪਹਾੜਾਂ ਨੂੰ ਧਾਰਣ ਕਰ ਰਿਹਾ ਹੈ। ੩. ਦੋਖੋ, ਗਿਰਿਧਾਰੀ ਲਾਲ. ੪. ਗਿਰਿਧਰ ਕਵਿਰਾਯ, ਜੋ ਈਸਵੀ ਉਨੀਹਵੀਂ ਸਦੀ ਵਿੱਚ ਹੋਇਆ ਹੈ. ਇਸ ਦਾ ਅਸਲ ਨਾਉਂ 'ਹਰਿਦਾਸ' ਸੀ. ਇਹ ਉਦਾਸੀਨ ਸਾਧੂ ਬਹੁਤ ਵਿਰਕਤ ਅਤੇ ਵਿਦ੍ਵਾਨ ਸੀ. ਗਿਰਿਧਰ ਦੇ ਕੁੰਡਲੀਏ ਬਹੁਤ ਮਨੋਹਰ ਹਨ.#ਸਾਂਈ ਗਿਰਿਧਰ ਗਿਰਿ ਧਰ੍ਯੋ#ਗਿਰਿਧਰ ਕਹਿ ਸਭਕੋਇ।#ਹਨੂਮਾਨ ਗਿਰਿਵਰ ਧਰ੍ਯੋ#ਗਿਰਿਧਰ ਕਹੈ ਨ ਕੋਇ।#ਗਿਰਿਧਰ ਕਹੈ ਨ ਕੋਇ#ਹਨੂ ਦ੍ਰੋਣਾਗਿਰਿ ਲ੍ਯਾਯੋ।#ਤਾਂਤੇ ਕਨਕਾ ਗਿਰ੍ਯੋ ਸੋਊ#ਲੈ ਕ੍ਰਿਸਨ ਉਠਾਯੋ।#ਕਹਿ ਗਿਰਿਧਰ ਕਵਿਰਾਯ#ਵਡਿਨ ਕੀ ਯਹੀ ਵਡਾਈ।#ਥੋਰੇ ਹੂੰ ਜਸ ਹੋਤ#ਵਡੇ ਪੁਰਖਨ ਕੋ ਸਾਂਈ।।#ਬਿਨਾ ਵਿਚਾਰੇ ਜੋ ਕਰੇ ਸੋ ਪਾਛੇ ਪਛਤਾਇ।#ਕਾਮ ਬਿਗਾਰੇ ਆਪਨੋ ਜਗ ਮੇ ਹੋਤ ਹਁਸਾਇ।-#ਜਗ ਮੇ ਹੋਤ ਹਁਸਾਯ ਚਿੱਤ ਮੇ ਚੈਨ ਨਾ ਆਵੇ।#ਖਾਨ ਪਾਨ ਸਨਮਾਨ ਰਾਗ ਰਁਗ ਮਨਹਿ ਨ ਭਾਵੇ।#ਕਹਿ ਗਿਰਿਧਰ ਕਵਿਰਾਯ ਦੁੱਖਕਛੁ ਟਰਤ ਨ ਟਾਰੇ।#ਖਟਕਤ ਹੈ ਜਿਯ ਮਾਂਹਿ ਕਿਯੋ ਜੋ ਬਿਨਾ ਵਿਚਾਰੇ।
ਸਰੋਤ: ਮਹਾਨਕੋਸ਼