ਪਰਿਭਾਸ਼ਾ
ਸੰਗ੍ਯਾ- ਗੀਤ. ਛੰਦ। ੨. ਯਸ਼. "ਗੁਣ ਗੀਤਾ ਨਿਤ ਵਖਾਣੀਆ." (ਮਾਰੂ ਅਃ ਮਃ ੫. ਅੰਜੁਲੀ) ਦੇਖੋ, ਗੀਤ। ੩. ਮਹਾਭਾਰਤ ਦੇ ਭੀਸਮ ਪਰਵ ਦਾ ਇੱਕ ਪਾਠ, ਜਿਸ ਦੇ ੧੮. ਅਧ੍ਯਾਯ ਹਨ, ਜਿਨ੍ਹਾਂ ਦੀ ਸ਼ਲੋਕਸੰਖ੍ਯਾ ੭੦੦ ਹੈ. ਕ੍ਰਿਸਨ ਜੀ ਨੇ ਕੁਰੁਕ੍ਸ਼ੇਤ੍ਰ ਦੇ ਮੈਦਾਨੇਜੰਗ ਵਿੱਚ ਅਰਜੁਨ ਨੂੰ ਯੁੱਧ ਤੋਂ ਉਪਰਾਮ ਹੁੰਦਾ ਵੇਖਕੇ ਗੀਤਾ ਦਾ ਉਪਦੇਸ਼ ਕੀਤਾ ਹੈ. ਜਿਸ ਥਾਂ ਕ੍ਰਿਸਨ ਅਰਜੁਨ ਸੰਵਾਦ ਹੋਇਆ ਹੈ ਉਸ ਦਾ ਨਾਉਂ "ਜ੍ਯੋਤਿਸਰ" ਹੈ. ਹੁਣ ਉੱਥੇ ਸੁੰਦਰ "ਗੀਤਾਭਵਨ" ਬਣਾਇਆ ਗਿਆ ਹੈ।#੪. ਇੱਕ ਮਾਤ੍ਰਿਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੬ ਮਾਤ੍ਰਾ, ਪਹਿਲਾ ਵਿਸ਼੍ਰਾਮ ੧੪. ਪੁਰ, ਦੂਜਾ ੧੨. ਪੁਰ, ਅੰਤ ਗੁਰੁ ਲਘੁ.#ਉਦਾਹਰਣ-#ਮੋਤੀ ਤ ਮੰਦਰਿ ਊਸਰਹਿ, ਰਤਨੀ ਤ ਹੋਇ ਜੜਾਉ।#ਕਸਤੂਰਿ ਕੁੰਗੂ ਅਗਰ ਚੰਦਨਿ, ਲੀਪਿ ਆਵਹਿ ਚਾਉ।#(ਸ੍ਰੀ ਮਃ ੧)#ਯਕ ਅਰਜ ਗੁਫਤਮ ਪੇਸ ਤੋ, ਦਰ ਗੋਸ ਕੁਨ ਕਰਤਾਰ।#ਹੱਕਾ ਕਬੀਰ ਕਰੀਮ ਤੂ, ਬੇਐਬ ਪਰਵਦਗਾਰ।#(ਤਿਲੰ ਮਃ ੧)#(ਅ) ਗੀਤਾ ਦਾ ਦੂਜਾ ਰੂਪ- ਤੇਰਾਂ ਤੇਰਾਂ ਮਾਤ੍ਰਾ ਪੁਰ ਦੋ ਵਿਸ਼੍ਰਾਮ, ਅੰਤ ਗੁਰੁ ਲਘੁ.#ਉਦਾਹਰਣ-#ਸੇਵੀਂ ਸਤਿਗੁਰੁ ਆਪਣਾ,#ਹਰਿ ਸਿਮਰੀ ਦਿਨ ਸਭਿ ਰੈਣ।#ਆਪ ਤਿਆਗਿ ਸਰਣੀ ਪਵਾਂ,#ਮੁਖਿ ਬੋਲੀ ਮਿਠੜੇ ਵੈਣ। x x x#(ਮਾਝ ਮਃ ੫. ਦਿਨਰੈਣਿ)
ਸਰੋਤ: ਮਹਾਨਕੋਸ਼
GÍTÁ
ਅੰਗਰੇਜ਼ੀ ਵਿੱਚ ਅਰਥ2
s. f, The name of a poem in Sanskrit, a Hindu religious book.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ