ਗੀਤਿਕਾ
geetikaa/gītikā

ਪਰਿਭਾਸ਼ਾ

ਇੱਕ ਮਾਤ੍ਰਿਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੬ ਮਾਤ੍ਰਾ, ੧੪- ੧੨ ਪੁਰ ਵਿਸ਼੍ਰਾਮ, ਅੰਤ ਲਘੁ ਗੁਰੁ.#ਉਦਾਹਰਣ-#ਦਾਸ ਚਖੁ ਭੇ ਕੁਮੁਦ ਕੇ ਸਮ, ਚੰਦ ਸ਼੍ਰੀ ਕਲਗੀਧਰੰ."#(੨) ਦੂਜਾ ਰੂਪ- ਚਾਰ ਚਰਣ, ਪ੍ਰਤਿ ਚਰਣ ੨੫ ਮਾਤ੍ਰਾ, ੧੪- ੧੧ ਪੁਰ ਵਿਸ਼੍ਰਾਮ, ਅੰਤ ਲਘੁ ਗੁਰੁ. ਪਰਮਾਦਿ ਪੁਰਖ ਮਨੋਪਿਮੰ, ਸਤਿਆਦਿ ਭਾਵਰਤੰ,#ਪਰਮਭੁਤੰ ਪਰਕ੍ਰਿਤਿਪਰੰ, ਜਦਿ ਚਿੰਤ ਸਰਬਗਤੰ.#(ਗਜ ਜੈਦੇਵ)#(੩) ਗੁਣਛੰਦ ਗੀਤਿਕਾ ਇਉਂ ਹੈ- ਚਾਰ ਚਰਣ, ਪ੍ਰਤਿ ਚਰਣ- ਸ, ਜ, ਜ, ਭ, ਰ, ਸ, ਲ, ਗ. , , , , , , , .#ਉਦਾਹਰਣ-#ਜਿਨ ਕੇ ਰਿਦੇ ਸੁਮਤੀ ਨਿਵਾਸਤ#ਸੋ ਕਭੀ ਦੁਖ ਪਾਤ ਨਾ।#ਜਿਨ ਹੈ ਰਟੀ ਗੁਰੁ ਕੀ ਗਿਰਾ#ਨਹਿਂ ਸੋ ਸਹੈਂ ਯਮਯਾਤਨਾ।#ਮਾਤ੍ਰਾ ਦੇ ਲਿਹਾਜ ਇਹ ਹਰਿਗੀਤਿਕਾ ਦਾ ਹੀ ਪਹਿਲਾ ਰੂਪ ਹੈ, ਪਰੰਤੂ ਇਸ ਰੂਪ ਵਿੱਚ ਗਣਹਿਸਾਬ ਪ੍ਰਧਾਨ ਹੈ.
ਸਰੋਤ: ਮਹਾਨਕੋਸ਼