ਗੁਗਾ
gugaa/gugā

ਪਰਿਭਾਸ਼ਾ

ਇੱਕ ਚੌਹਾਨ ਰਾਜਪੂਤ, ਜੋ ਈਸਵੀ ਗ੍ਯਾਰਵੀਂ ਸਦੀ ਵਿੱਚ ਹੋਇਆ ਹੈ ਇਹ ਹਿੰਦੂਧਰਮ ਛੱਡਕੇ ਮੁਸਲਮਾਨ ਹੋ ਗਿਆ ਸੀ ਅਤੇ ਸਰਪ ਦੀ ਜ਼ਹਿਰ ਦੂਰ ਕਰਨ ਵਿੱਚ ਵਡਾ ਨਿਪੁਣ ਸੀ. ਲੋਕ ਇਸ ਨੂੰ ਸ਼ੇਸਨਾਗ ਦਾ ਅਵਤਾਰ ਮੰਨਦੇ ਅਤੇ ਇਸ ਦੇ ਅਸਥਾਨ (ਮਾੜੀ) ਬਣਾਕੇ ਪੂਜਦੇ ਹਨ. ਖ਼ਾਸ ਕਰਕੇ ਭਾਦੋਂ ਬਦੀ ੯. ਨੂੰ (ਜੋ ਗੁਗੇ ਦਾ ਜਨਮਦਿਨ ਹੈ) ਵਿਸ਼ੇਸ ਪੂਜਨ ਹੋਇਆ ਕਰਦਾ ਹੈ. ਗੁਗੇ (ਅਥਵਾ ਗੋਗੇ) ਦਾ ਜਨਮ ਬੀਕਾਨੇਰ ਰਾਜ ਵਿੱਚ ਓਡੇਰੋ ਪਿੰਡ ਵਿੱਚ ਹੋਇਆ ਅਤੇ ਤੈਹਰ ਨਗਰ ਵਿੱਚ ਮੋਇਆ, ਜਿੱਥੇ ਹੁਣ ਲੋਕ ਉਸ ਦੀ ਕਬਰ ਪੂਜਦੇ ਹਨ. ਇਹ ਕਥਾ ਭੀ ਪ੍ਰਸਿੱਧ ਹੈ ਕਿ ਵਾਛਲ ਨਾਮਕ ਰਾਜਪੂਤਕੰਨ੍ਯਾ ਨੂੰ ਗੋਰਖਨਾਥ ਨੇ ਸੰਤਾਨ ਲਈ ਗੁੱਗਲ ਦਿੱਤੀ ਸੀ, ਜਿਸ ਤੋਂ ਗੁੱਗੇ ਦਾ ਜਨਮ ਹੋਇਆ. ਗੁੱਗੇ ਦੀ ਇਸਤ੍ਰੀ ਦਾ ਨਾਉਂ ਸ਼ਿਰਿਯਾਲ ਅਤੇ ਘੋੜੇ ਦਾ ਨਾਉਂ ਜਵਾਦਿਯਾ ਸੀ.
ਸਰੋਤ: ਮਹਾਨਕੋਸ਼