ਗੁਜਰਾਂਵਾਲਾ
gujaraanvaalaa/gujarānvālā

ਪਰਿਭਾਸ਼ਾ

ਪੰਜਾਬ ਦੇ ਇੱਕ ਜਿਲੇ ਦਾ ਪ੍ਰਧਾਨ ਨਗਰ, ਜੋ ਕਿਸੇ ਸਮੇਂ ਗੁੱਜਰਾਂ ਨੇ ਆਬਾਦ ਕੀਤਾ ਹੈ. ਇਸ ਦਾ ਨਾਉਂ ਕੁਝ ਕਾਲ ਖ਼ਾਨਪੁਰ ਭੀ ਰਿਹਾ ਹੈ. ਇਹ ਲਹੌਰ ਤੋਂ ੪੨ ਮੀਲ ਵਾਯਵੀ ਕੋਣ ਹੈ. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਾਹਾਂ ਸਿੰਘ ਦੀ ਇੱਥੇ ਰਾਜਧਾਨੀ ਰਹੀ ਹੈ. ਬਹੁਤਿਆਂ ਨੇ ਗੁੱਜਰਾਂਵਾਲੇ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਅਸਥਾਨ ਲਿਖਿਆ ਹੈ.
ਸਰੋਤ: ਮਹਾਨਕੋਸ਼