ਪਰਿਭਾਸ਼ਾ
ਨਾਭਾ ਰਾਜ ਵਿੱਚ ਨਜਾਮਤ ਅਮਲੋਹ, ਥਾਣਾ ਨਾਭਾ ਦਾ ਇੱਕ ਪਿੰਡ. ਇਸ ਥਾਂ ਨੌਮੇ ਸਤਿਗੁਰੂ ਵਿਰਾਜੇ ਹਨ. ਪਿੰਡ ਤੋਂ ਦੱਖਣ ਵੱਲ ਇੱਕ ਫਰਲਾਂਗ ਪੁਰ ਗੁਰਦ੍ਵਾਰਾ ਹੈ. ਇਮਾਰਤ ਦੀ ਸੇਵਾ ਮਹਾਰਾਜਾ ਭਰਪੂਰ ਸਿੰਘ ਜੀ ਨੇ ਕਰਵਾਈ ਹੈ. ਰਿਆਸਤ ਤੋਂ ਸਤਾਸੀ ਰੁਪਯੇ ਸਾਲਾਨਾ ਮਿਲਦੇ ਹਨ. ਰੇਲਵੇ ਸਟੇਸ਼ਨ ਨਾਭੇ ਤੋਂ ਛੀ ਮੀਲ ਪੱਛਮ ਹੈ.
ਸਰੋਤ: ਮਹਾਨਕੋਸ਼