ਪਰਿਭਾਸ਼ਾ
ਸ੍ਰੀ ਗੁਰੂ ਅਰਜਨ ਦੇਵ ਦਾ ਇੱਕ ਸਿੱਖ, ਜੋ ਵਿਦ੍ਵਾਨ ਅਤੇ ਵਿਚਾਰਵਾਨ ਸੀ. ਇਸ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਭੀ ਬਹੁਤ ਸੇਵਾ ਕੀਤੀ ਅਤੇ ਅਮ੍ਰਿਤਸਰ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ. ਇੱਕ ਵਾਰ ਸ੍ਰੀ ਹਰਿਗੋਬਿੰਦਪੁਰ ਦੇ ਮਕਾਮ ਛੀਵੇਂ ਸਤਿਗੁਰੂ ਨੇ ਇਸ ਤੋਂ ਜਪੁ ਸਾਹਿਬ ਦਾ ਸ਼ੁੱਧ ਪਾਠ ਸੁਣਕੇ ਕ਼ੀਮਤੀ ਘੋੜਾ ਅਤੇ ਖਿਲਤ ਬਖ਼ਸ਼ਿਆ ਸੀ ਅਤੇ ਫ਼ਰਮਾਇਆ ਸੀ ਕਿ ਜੇ ਕਿਤੇ ਨਿਸਕਾਮ ਹੋ ਕੇ ਸਾਰਾ ਪਾਠ ਸਮਾਪਤ ਕਰਦਾ, ਤਦ ਗੁਰੁਤਾ ਪ੍ਰਾਪਤ ਕਰ ਲੈਣੀ ਸੀ। ੨. ਗੁਪਾਲ ਦਾ ਸੰਬੋਧਨ. ਹੇ ਗੋਪਾਲ! "ਤੁਮਰੀ ਓਟ ਗੁਪਾਲਾ ਜੀਉ." (ਮਾਝ ਮਃ ੫)
ਸਰੋਤ: ਮਹਾਨਕੋਸ਼