ਗੁਰਨੇ ਕਲਾਂ
guranay kalaan/guranē kalān

ਪਰਿਭਾਸ਼ਾ

ਰਿਆਸਤ ਪਟਿਆਲਾ, ਨਜਾਮਤ ਤਸੀਲ ਸੁਨਾਮ, ਥਾਣਾ ਮੂਨਕ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਪੱਛਮ ਇੱਕ ਫਰਲਾਂਗ ਪੁਰ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਛੋਟਾ ਜਿਹਾ ਦਰਬਾਰ ਬਣਿਆ ਹੋਇਆ ਹੈ. ਪਾਸ ਛੋਟਾ ਰਹਾਇਸ਼ੀ ਮਕਾਨ ਹੈ. ਪੁਜਾਰੀ ਸਿੰਘ ਹੈ. ਗੁਰਦ੍ਵਾਰੇ ਨਾਲ ੩੦੦ ਰੁਪਯੇ ਸਾਲਾਨਾ ਜਾਗੀਰ ਰਿਆਸਤ ਪਟਿਆਲੇ ਵੱਲੋਂ ਅਤੇ ੧੦. ਵਿੱਘੇ ਜ਼ਮੀਨ ਪਿੰਡ ਵੱਲੋਂ ਹੈ.#ਰੇਲਵੇ ਸਟੇਸ਼ਨ ਗੁਰਨੇ ਤੋਂ ਵਾਯਵੀ ਕੋਣ ਇੱਕ ਮੀਲ ਦੇ ਕ਼ਰੀਬ ਹੈ.
ਸਰੋਤ: ਮਹਾਨਕੋਸ਼