ਗੁਰਪਲਾਹ
gurapalaaha/gurapalāha

ਪਰਿਭਾਸ਼ਾ

ਉਹ ਪਲਾਸ (ਢੱਕ), ਜਿਸ ਦਾ ਗੁਰੂ ਨਾਲ ਸੰਬੰਧ ਹੈ. ਖਾਸ ਕਰਕੇ ਅੱਗੇ ਲਿਖੇ ਗੁਰਪਲਾਹ ਪ੍ਰਸਿੱਧ ਹਨ-#ਜਿਲਾ ਜਲੰਧਰ ਬੰਗੇ ਪਿੰਡ ਤੋਂ ਅੱਧ ਕੋਹ ਉੱਤਰ ਸੋਤ੍ਰ ਪਿੰਡ ਵਿੱਚ. ਇਸ ਪਲਾਸ ਹੇਠ ਛੀਵੇਂ ਸਤਿਗੁਰੂ ਕੁਝ ਕਾਲ ਠਹਿਰੇ ਹਨ. ਇੱਥੇ ਵੀਹ ਹਾੜ ਨੂੰ ਮੇਲਾ ਹੁੰਦਾ ਹੈ. ਬੰਗਾ ਰੇਲਵੇ ਸਟੇਸ਼ਨ ਤੋਂ ਇੱਕ ਮੀਲ ਪੱਛਮ ਹੈ। ੨. ਫਗਵਾੜੇ ਤੋਂ ੨. ਕੋਹ ਪੂਰਵ ਇੱਕ ਪਲਾਸ, ਜਿਸ ਹੇਠ ਸੱਤਵੇਂ ਸਤਿਗੁਰੂ ਵਿਰਾਜੇ ਹਨ। ੩. ਫਗਵਾੜੇ ਤੋਂ ਪੰਜ ਕੋਹ ਪੂਰਵ ਸਰਾਲੇ ਪਿੰਡ ਪਾਸ ਨੌਵੇਂ ਸਤਿਗੁਰੂ ਦਾ ਪਲਾਹ। ੪. ਆਨੰਦਪੁਰ ਤੋਂ ਬਾਰਾਂ ਕੋਹ ਪੱਛਮ ਇੱਕ ਪਲਾਸ, ਜਿਸ ਹੇਠ ਭਬੌਰ ਤੋਂ ਹਟਦੇ ਹੋਏ ਕਲਗੀਧਰ ਕੁਝ ਕਾਲ ਠਹਿਰੇ ਹਨ. ਇਹ ਪਿੰਡ ਬਾਥੂ ਤੋਂ ਇੱਕ ਫਰਲਾਂਗ ਪੂਰਵ ਹੈ. ਇਸ ਨੂੰ ਪੱਚੀ ਘੁਮਾਉਂ ਜ਼ਮੀਨ ਹੈ. ਰਿਆਸਤ ਨਾਭੇ ਤੋਂ ਪੱਚੀ ਰੁਪਯੇ ਸਾਲਾਨਾ ਮਿਲਦੇ ਹਨ. ਰੇਲਵੇ ਸਟੇਸ਼ਨ ਜੇਜੋ ਤੋਂ ਦਸ ਮੀਲ ਪੂਰਵ ਹੈ.
ਸਰੋਤ: ਮਹਾਨਕੋਸ਼