ਗੁਰਮਤੀ
guramatee/guramatī

ਪਰਿਭਾਸ਼ਾ

ਸੰਗ੍ਯਾ- ਗੁਰੁਸੰਮਤਿ. ਗੁਰੂ ਦੀ ਰਾਇ। ੨. ਸਤਿਗੁਰੂ ਦੀ ਇੱਛਾ। ੩. ਗੁਰੂ ਦੀ ਨਸੀਹ਼ਤ. "ਗੁਰਮਤਿ ਲੇਹੁ ਤਰਹੁ ਭਵ ਦੁਤਰੁ." (ਮਾਰੂ ਸੋਲਹੇ ਮਃ ੧) ੪. ਗੁਰੁਮਤ ਦ੍ਵਾਰਾ. "ਗੁਰਮਤਿ ਪਾਇਆ ਸਹਜਿ ਮਿਲਾਇਆ." (ਸੂਹੀ ਛੰਤ ਮਃ ੩) "ਗੁਰਮਤੀ ਮਨੁ ਨਿਜਘਰਿ ਵਸਿਆ." (ਵਡ ਛੰਤ ਮਃ ੩)
ਸਰੋਤ: ਮਹਾਨਕੋਸ਼