ਗੁਰਮੁਖੀ
guramukhee/guramukhī

ਪਰਿਭਾਸ਼ਾ

ਸੰਗ੍ਯਾ- ਪੰਜਾਬੀ ਬੋਲੀ ਦੀ ਵਰਣਮਾਲਾ, ਜੋ ਸ਼ਾਰਦਾ ਅਤੇ ਟਾਂਕਰੀ ਤੋਂ ਨਿਕਲੀ ਹੈ. ਇਸ ਵਿੱਚ ਸਤਿਗੁਰਾਂ ਦੇ ਮੁਖਵਾਕ੍ਯ ਗੁਰਮੁਖਾਂ ਨੇ ਲਿਖੇ, ਜਿਸ ਕਾਰਣ ਨਾਉਂ "ਗੁਰਮੁਖੀ" ਪ੍ਰਸਿੱਧ ਹੋਇਆ. ਪੰਜਾਬ ਦੇਸ਼ ਦੀ ਸ਼ੁੱਧ ਭਾਸਾ ਇਨ੍ਹਾਂ ਹੀ ਅੱਖਰਾਂ ਵਿੱਚ ਲਿਖੀ ਜਾ ਸਕਦੀ ਹੈ, ਇਸ ਕਾਰਣ ਇਹ ਪੰਜਾਬੀ ਵਰਣਮਾਲਾ ਭੀ ਸੱਦੀ ਜਾਂਦੀ ਹੈ.#ਕਈ ਲੇਖਕਾਂ ਨੇ ਲਿਖਿਆ ਹੈ ਕਿ ਗੁਰਮੁਖੀ ਅੱਖਰ ਗੁਰੂ ਅੰਗਦਦੇਵ ਨੇ ਰਚੇ ਹਨ, ਪਰ ਇਹ ਭੁੱਲ ਹੈ. ਸ਼੍ਰੀ ਗੁਰੂ ਅੰਗਦ ਸ੍ਵਾਮੀ ਨੇ ਕੇਵਲ ਪ੍ਰਚਾਰ ਕੀਤਾ ਹੈ. ਸ਼੍ਰੀ ਗੁਰੂ ਨਾਨਕ ਦੇਵ ਦੀ ਲਿਖੀ "ਪੱਟੀ" ਜੋ ਆਸਾ ਰਾਗ ਵਿੱਚ ਹੈ, ਉਸ ਦੇ ਪਾਠ ਤੋਂ ਸੰਸਾ ਦੂਰ ਹੋ ਜਾਂਦਾ ਹੈ ਕਿ ਪੈਂਤੀ ਅੱਖਰਾਂ ਦੀ ਵਰਣਮਾਲਾ ਉਸ ਵੇਲੇ ਮੌਜੂਦ ਸੀ, ਅਤੇ ੜ ਅੱਖਰ, ਜੋ ਬਿਨਾ ਪੰਜਾਬੀ ਤੋਂ ਹੋਰ ਕਿਸੇ ਭਾਸਾ ਵਿੱਚ ਨਹੀਂ, ਪੱਟੀ ਵਿੱਚ ਦੇਖੀਦਾ ਹੈ. ਪੱਟੀ ਵਿੱਚ ਅੱਖਰਕ੍ਰਮ ਇਉਂ ਹੈ-#ਸ ੲ ੳ ਙ ਕ ਖ ਗ ਘ ਚ ਛ ਜ ਝ ਞ#ਟ ਠ ਡ ਢ ਣ ਤ ਥ ਦ ਧ ਨ#ਪ ਫ ਬ ਭ ਮ ਯ ਰ ਲ ਵ ੜ ਹ ਅ.:-#(fig.)#ਜਦ ਅਸੀਂ ਸ਼ਾਰਦਾ ਅਤੇ ਟਾਂਕਰੀ ਦੇ ਅੱਖਰਾਂ ਨਾਲ ਗੁਰਮੁਖੀ ਦੇ ਅੱਖਰ ਮਿਲਾਉਂਦੇ ਹਾਂ ਤਾਂ ਬਹੁਤ ਸ਼ਕਲਾਂ ਆਪੋਵਿੱਚੀ ਮਿਲਦੀਆਂ ਹਨ.#ਗੁਰਮੁਖੀ ਅੱਖਰ ਸਮੇਂ ਦੇ ਫੇਰ ਨਾਲ ਜਿਸ ਤਰਾਂ ਆਪਣਾ ਸਰੂਪ ਬਦਲਦੇ ਰਹੇ ਹਨ ਉਹ ਅੱਗੇ ਦਿੱਤੇ ਅੱਖਰ ਤੋਂ ਪ੍ਰਤੀਤ ਹੋਵੇਗਾ- (fig.)
ਸਰੋਤ: ਮਹਾਨਕੋਸ਼

ਸ਼ਾਹਮੁਖੀ : گورمُکھی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

name for the script for writing Punjabi, Gurmukhi
ਸਰੋਤ: ਪੰਜਾਬੀ ਸ਼ਬਦਕੋਸ਼