ਗੁਰਸਿਖੜਾ
gurasikharhaa/gurasikharhā

ਪਰਿਭਾਸ਼ਾ

ਸੰਗ੍ਯਾ- ਗੁਰੂ ਨਾਨਕ ਦੇਵ ਦਾ ਅਨੁਗਾਮੀ. ਗੁਰੂ ਨਾਨਕ ਸ੍ਵਾਮੀ ਦੇ ਧਰਮ ਨੂੰ ਧਾਰਣ ਵਾਲਾ. "ਗੁਰਸਿਖ ਮੀਤ! ਚਲਹੁ ਗੁਰਚਾਲੀ." (ਧਨਾ ਮਃ ੪) "ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ." (ਸੂਹੀ ਮਃ ੫. ਗੁਣਵੰਤੀ)#ਗੁਰੂ ਹੀ ਉਚਾਰੈ ਪ੍ਰੀਤਿ ਗੁਰੂ ਕੀ ਸੁਧਾਰੈ ਰੀਤਿ#ਗੁਰੂ ਕੀ ਪ੍ਰਤੀਤਿ ਜਾਂਕੋ ਭੂਤ ਔ ਭਵਿੱਖ ਹੈ,#ਗੁਰੂ ਹੀ ਕੀ ਕੀਜੈ ਸੇਵ ਗੁਰੂ ਹੀ ਕੋ ਦੀਜੈ ਭੇਵ#ਗੁਰੂ ਹੀ ਕੋ ਪੂਜੈ ਦੇਵ ਊਚੋ ਏਵ ਪਿੱਖ ਹੈ,#ਗੁਰੂਪੰਥ ਹੀ ਕੋ ਦਾਨੀ ਗੁਰੂ ਕੀ ਕਹਾਨੀ ਜਾਨੀ#ਗੁਰੂ ਹੀ ਕੀ ਸੁੱਧ ਵਾਨੀ ਆਛੀ ਭਾਂਤਿ ਲਿੱਖ ਹੈ,#ਗੁਰੂ ਸੋ ਨਾ ਮਾਨੈ ਕੋਈ ਗੁਰੂ ਜੂ ਕੇ ਧਾਮ ਢੋਈ#ਗੁਰੂ ਜੀ ਕੋ ਪ੍ਯਾਰੋ ਜੋਈ ਸੋਈ ਗੁਰਸਿੱਖ ਹੈ।#(ਨਿਹਾਲ ਸਿੰਘ ਜੀ)#ਸੱਤਕਰਤਾਰ ਕੀ ਉਪਾਸਨਾ ਕਰਨਹਾਰੋ,#ਪੂਜੈ ਨਾਹਿ ਮਾਯਾ ਵਿਧਿ ਵਿਸ਼ਨੁ ਮਹੇਸ਼ ਕੋ,#ਉੱਦਮ ਸੇ ਲੱਛਮੀ ਕਮਾਵੈ ਆਪ ਖਾਵੈ ਭਲੇ,#ਔਰਨ ਖੁਲਾਵੈ ਕਰੈ ਨਿਤ ਹਿਤਦੇਸ਼ ਕੋ,#ਵਾਦ ਵੈਰ ਈਰਖਾ ਵਿਕਾਰ ਮਨ ਲਾਵੈ ਨਾਹਿ,#ਪਰ ਹਿਤ ਖੇਦ ਸਹੈ, ਦੇਵੈ ਨ ਕਲੇਸ਼ ਕੋ,#ਸਦਾਚਾਰੀ ਸਾਹਸੀ ਸੁਹ੍ਰਿਦ ਸਤ੍ਯਵ੍ਰਤਧਾਰੀ,#ਐਸੇ ਗੁਰਸਿੱਖ ਸਰਤਾਜ ਹੈ ਵ੍ਰਿਜੇਸ਼ ਕੋ.#੨. ਗੁਰੁਸਿਖ੍ਯਾ ਲਈ ਭੀ ਗੁਰਸਿਖ ਸਬਦ ਆਇਆ ਹੈ. "ਗੁਰਸਿਖ ਦੇ ਗੁਰਸਿੱਖ ਮਿਲਾਇਆ." (ਭਾਗੁ)
ਸਰੋਤ: ਮਹਾਨਕੋਸ਼