ਗੁਰੁਦਰਿਆਉ
guruthariaau/gurudhariāu

ਪਰਿਭਾਸ਼ਾ

ਸੰਗ੍ਯਾ- ਦਰਿਆ (ਨਦ) ਰੂਪ ਸਤਿਗੁਰੂ. "ਗੁਰੁਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿਮੈਲੁ ਹਰੈ." (ਪ੍ਰਭਾ ਮਃ ੧)#੨. ਵਰੁਣ ਦੇਵਤਾ, ਜੋ ਸਾਰੇ ਨਦਾਂ ਦਾ ਰਾਜਾ ਹੈ. ਉਦਾਸੀਨ ਸਾਧੂ ਅਤੇ ਬਹੁਤ ਸਾਰੇ ਸਿੱਖ ਕੜਾਹ ਪ੍ਰਸਾਦ ਵਰਤਾਉਣ ਵੇਲੇ ਗੁਰੁਦਰੀਆਉ (ਵਰੁਣ) ਨੂੰ ਪ੍ਰਸਾਦ ਦਿੰਦੇ ਹਨ, ਅਤੇ ਇਸ ਦਾ ਕਾਰਣ ਦਸਦੇ ਹਨ ਕਿ ਸੁਲਤਾਨਪੁਰ ਵੇਈਂ ਨਦੀ ਵਿੱਚੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਵਰੁਣ ਦੇਵਤਾ ਸੱਚਖੰਡ ਲੈ ਗਿਆ ਸੀ. ਗੁਰਬਾਣੀ ਦਾ ਵਿਚਾਰ ਕਰਨ ਵਾਲੇ ਇਸ ਰਸਮ ਨੂੰ ਸਿੱਖਧਰਮ ਦੇ ਨਿਯਮਾਂ ਦੇ ਵਿਰੁੱਧ ਜਾਣਦੇ ਹਨ.
ਸਰੋਤ: ਮਹਾਨਕੋਸ਼