ਗੁਰੁਪਦਪ੍ਰੇਮਪ੍ਰਕਾਸ਼
gurupathapraymaprakaasha/gurupadhaprēmaprakāsha

ਪਰਿਭਾਸ਼ਾ

ਭੱਲਾਵੰਸ਼ ਦੇ ਭੂਸਣ ਬਾਬਾ ਸਾਧੂ ਸਿੰਘ ਜੀ ਦੇ ਸੁਪੁਤ੍ਰ ਬਾਵਾ ਸੁਮੇਰੁ ਸਿੰਘ ਜੀ (ਪਟਨਾ ਸਾਹਿਬ ਦੇ ਮਹੰਤ) ਕ੍ਰਿਤ ਦਸਾਂ ਸਤਿਗੁਰਾਂ ਦਾ ਛੰਦਬੱਧ ਇਤਿਹਾਸ. ਇਸ ਦਾ ਦਸਮ ਮੰਡਲ ਛਪ ਗਿਆ ਹੈ, ਜਿਸ ਵਿੱਚ ਦਸ਼ਮੇਸ਼ ਦੀ ਕਥਾ ਹੈ. ਦੇਖੋ, ਸੁਮੇਰ ਸਿੰਘ.
ਸਰੋਤ: ਮਹਾਨਕੋਸ਼