ਗੁਰੁਪ੍ਰਤਾਪ ਸੂਰਯ
guruprataap sooraya/gurupratāp sūrēa

ਪਰਿਭਾਸ਼ਾ

ਭਾਈ ਸੰਤੋਖ ਸਿੰਘ ਜੀ ਕ੍ਰਿਤ ਨੌ ਸਤਿਗੁਰਾਂ ਦਾ ਛੰਦਬੱਧ ਇਤਿਹਾਸ, ਜੋ ਰੂਪਕ ਅਲੰਕਾਰ ਅਨੁਸਾਰ ਬਾਰਾਂ ਰਾਸਾਂ, ਛੀ ਰੁੱਤਾਂ ਅਤੇ ਦੋ ਐਨਾਂ ਵਿੱਚ ਹੈ. ਇਸ ਦੇ ਸਾਰੇ ਅੰਸ਼ੁ (ਕਿਰਣ- ਅਰਥਾਤ ਅਧ੍ਯਾਯ) ੧੧੫੨ ਹਨ, ਅਰ ਕਥਾ ਦੀ ਵੰਡ ਇਸ ਪ੍ਰਕਾਰ ਹੈ-#੧. ਰਾਸਿ ਵਿੱਚ ਗੁਰੂ ਅੰਗਦ ਜੀ ਅਤੇ ਗੁਰੂ ਅਮਰਦੇਵ ਜੀ ਦੀ ਕਥਾ.#੨. ਰਾਸਿ ਵਿੱਚ ਗੁਰੂ ਰਾਮਦਾਸ ਜੀ ਦੀ ਕਥਾ.#੩- ੪ ਰਾਸਿ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਕਥਾ.#੫- ੬- ੭- ੮ ਰਾਸਿ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਥਾ.#੯- ੧੦ ਰਾਸਿ ਵਿੱਚ ਗੁਰੂ ਹਰਿਰਾਇ ਸਾਹਿਬ ਅਤੇ ਗੁਰੂ ਹਰਿਕ੍ਰਿਸਨ ਜੀ ਦੀ ਕਥਾ.#੧੧- ੧੨ ਰਾਸਿ ਵਿੱਚ ਸ੍ਰੀ ਗੁਰੂ ਤੇਗਬਹਾਦੁਰ ਜੀ ਦੀ ਕਥਾ.#ਛੀ ਰੁਤਾਂ ਅਤੇ ਦੋ ਐਨਾਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਥਾ.#ਇਸ ਪੁਸਤਕ ਦਾ ਪ੍ਰਸਿੱਧ ਨਾਉਂ "ਸੂਰਯ ਪ੍ਰਕਾਸ਼" ਹੈ. ਦੇਖੋ, ਸੰਤੋਖ ਸਿੰਘ.
ਸਰੋਤ: ਮਹਾਨਕੋਸ਼