ਪਰਿਭਾਸ਼ਾ
ਦੇਖੋ, ਗੁਰਬਾਣੀ. "ਗੁਰੁਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ." (ਨਟ ਅਃ ਮਃ ੪)#ਸੁਧਾ ਕੀ ਤਰੰਗਿਨੀ ਸੀ ਰੋਗ ਭ੍ਰਮ ਭੰਗਨੀ ਹੈ#ਮਹਾਸ੍ਵੇਤ ਰੰਗਨੀ ਮਹਾਨ ਮਨ ਮਾਨੀ ਹੈ।#ਕਿਧੌਂ ਯਹਿ ਹੰਸਨੀ ਸੀ ਮਾਨਸਵਤੰਸਨੀ ਹੈ#ਗੁਨਿਨ ਪ੍ਰਸੰਸਨੀ ਸਰਬ ਜਗ ਜਾਨੀ ਹੈ।#ਕਿਧੌਂ ਚੰਦ ਚਾਂਦਨੀ ਸੀ ਮੋਹਘਾਮ ਮੰਦਨੀ ਹੈ#ਰਿਦੈ ਕੀ ਅਨੰਦਨੀ ਸਦੀਵ ਸੁਖਦਾਨੀ ਹੈ।#ਪ੍ਰੇਮ ਪਟਰਾਨੀ ਸ੍ਯਾਨੀ ਗ੍ਯਾਨ ਕੀ ਜਨਨਿ ਜਾਨੀ#ਗੁਨੀ ਭਨੀ ਬਾਨੀ ਤਾਂਕੀ ਗੁਰੂ ਗੁਰੁਬਾਨੀ ਹੈ।#(ਨਾਪ੍ਰ)#੨. ਕਰਤਾਰ ਸੰਬੰਧੀ ਬਾਣੀ. "ਰਾਤੀ ਜਾਇ ਸੁਣੈ ਗੁਰੁਬਾਣੀ." (ਭਾਗੁ)
ਸਰੋਤ: ਮਹਾਨਕੋਸ਼