ਪਰਿਭਾਸ਼ਾ
ਦੇਖੋ, ਬੁੱਢਾ ਬਾਬਾ ਅਤੇ ਰਾਮ ਕੁਁਵਰ। ੨. ਦੇਖੋ, ਬੰਦਾਬਹਾਦੁਰ। ੩. ਭੈਰੋਵਾਲ ਦਾ ਕਲਾਲ, ਜਿਸ ਨੇ ੧. ਵੈਸਾਖ ਸੰਮਤ ੧੭੫੬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਮ੍ਰਿਤ ਛਕਿਆ. ਇਹ ਆਨੰਦਪੁਰ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਉਂਦਾ ਰਿਹਾ ਹੈ। ੪. ਸ਼ਹੀਦ ਗੁਰੁਬਖ਼ਸ਼ ਸਿੰਘ. ਇਹ ਲੀਲ ਪਿੰਡ (ਜਿਲਾ ਅਮ੍ਰਿਤਸਰ) ਦੇ ਵਸਨੀਕ ਸਨ. ਇਨ੍ਹਾਂ ਨੇ ਭਾਈ ਮਨੀ ਸਿੰਘ ਜੀ ਤੋਂ ਅਮ੍ਰਿਤ ਛਕਿਆ ਅਤੇ ਪੰਥ ਦੇ ਜਥੇਦਾਰਾਂ ਵਿੱਚ ਗਿਣਤੀ ਹੋਈ. ਸੰਮਤ ੧੮੨੨ ਵਿੱਚ ਹਰਿਮੰਦਰ ਦੀ ਰਖ੍ਯਾ ਲਈ ਅਹਿਮਦਸ਼ਾਹ ਦੀ ਤੀਹ ਹਜ਼ਾਰ ਸੈਨਾ ਨਾਲ ਕੇਵਲ ਤੀਹ ਕੁ ਸਿੰਘਾਂ ਨੂੰ ਲੈ ਕੇ ਟਾਕਰਾ ਕੀਤਾ ਤੇ ਸ਼ਹੀਦ ਹੋਏ. ਆਪ ਦਾ ਸ਼ਹੀਦ ਗੰਜ ਅਮ੍ਰਿਤਸਰ ਵਿੱਚ ਅਕਾਲ ਬੁੰਗੇ ਦੇ ਪਿੱਛੇ ਹੈ। ੫. ਦੀਵਾਨ ਮਤੀਦਾਸ ਦਾ ਭਤੀਜਾ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹਜੂਰੀ ਸਿੱਖ ਸੀ.
ਸਰੋਤ: ਮਹਾਨਕੋਸ਼