ਪਰਿਭਾਸ਼ਾ
ਸੰਗ੍ਯਾ- ਗੁਰੁਮਤ ਅਨੁਸਾਰ ਕੀਤਾ ਹੋਇਆ ਮੰਤ੍ਰ. ਪੁਰਾਣੇ ਸਿੰਘ ਸੰਸਾਰ ਅਤੇ ਧਰਮ ਦੇ ਕੰਮਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਦੀਵਾਨ ਵਿੱਚ ਸਲਾਹ ਕਰਦੇ ਸਨ, ਜੋ ਗੁਰੁਨਿਯਮਾਂ ਅਨੁਸਾਰ ਸਾਰੇ ਦੀਵਾਨ ਦੀ ਸੰਮਤੀ ਹੁੰਦੀ, ਉਸ ਦਾ ਨਾਉਂ "ਗੁਰੁਮਤਾ" ਕਿਹਾ ਜਾਂਦਾ. ਜੋ ਗੁਰੁਮਤੇ ਦੇ ਵਿਰੁੱਧ ਕੋਈ ਕਰਮ ਕਰੇ ਉਹ ਤਨਖਾਹੀਆ ਹੁੰਦਾ ਸੀ. ਖਾਲਸੇ ਦੇ ਗੁਰੁਮਤੇ ਅਕਾਲਬੁੰਗੇ ਸਾਹਿਬ ਦੇ ਦੀਵਾਨ ਵਿੱਚ ਖਾਸ ਕਰਕੇ ਅਤੇ ਹੋਲੇ ਮਹੱਲੇ ਦੇ ਸਮੇਂ ਤਖ਼ਤ ਕੇਸਗੜ੍ਹ ਹੋਇਆ ਕਰਦੇ ਸਨ. ਗੁਰੁਮਤੇ ਲਈ ਜਾਤੀ ਵੈਰ ਵਿਰੋਧ ਦੂਰ ਕਰਕੇ ਸਿੰਘ ਦੀਵਾਨ ਵਿੱਚ ਬੈਠਿਆ ਕਰਦੇ ਸਨ.
ਸਰੋਤ: ਮਹਾਨਕੋਸ਼