ਪਰਿਭਾਸ਼ਾ
ਸਤਿਗੁਰੂ ਦੇ ਸੇਵਕ, ਚੇਲੇ ਜਾਂ ਬੇਟੇ।#੨. ਰਾਜ ਪਟਿਆਲਾ, ਤਸੀਲ ਥਾਣਾ ਭਟਿੰਡਾ ਵਿੱਚ ਇੱਕ ਪਿੰਡ, ਜਿਸ ਨੂੰ ਸਰਕਾਰੀ ਕਾਗਜ਼ਾਂ ਵਿੱਚ "ਕੋਟ ਗੁਰੂ" ਲਿਖਿਆ ਜਾਂਦਾ ਹੈ. ਇਹ ਸੋਢੀ ਬਨਮਾਲੀ ਜੀ ਦੇ ਪੁਤ੍ਰਾਂ (ਅਭੈ ਰਾਮ ਅਤੇ ਜੈਰਾਮ) ਨੇ ਰਿਆਸਤ ਪਟਿਆਲੇ ਦੀ ਆਗਯਾ ਨਾਲ ਆਬਾਦ ਕੀਤਾ ਸੀ. ਮਹਾਰਾਜਾ ਪਟਿਆਲਾ ਨੇ ਇਸ ਦਾ ਮੁਆਮਲਾ ਸੋਢੀ ਸਾਹਿਬਾਨ ਨੂੰ ਜਾਗੀਰ ਵਿੱਚ ਦੇ ਰੱਖਿਆ ਹੈ. ਪਿੰਡ ਦਾ ਰਕਬਾ ੧੧੪੪੯ ਵਿੱਘੇ ਕੱਚਾ ਹੈ ਅਤੇ ਮੁਆਮਲਾ (੧੧੦੦) ਸਾਲਾਨਾ ਹੈ. ਬੀ. ਬੀ. ਸੀ. ਆਈ. ਰੇਲਵੇ ਦੇ ਸਟੇਸ਼ਨ ਸੰਗਤ ਤੋਂ ਇਹ ਪਿੰਡ ਡੇਢ ਮੀਲ ਪੱਛਮ ਵੱਲ ਹੈ.
ਸਰੋਤ: ਮਹਾਨਕੋਸ਼