ਪਰਿਭਾਸ਼ਾ
ਜਿਲਾ ਅੰਮ੍ਰਿਤਸਰ, ਥਾਣਾ ਘਰਿੰਡਾ ਦਾ ਇੱਕ ਪਿੰਡ ਹੁਸ਼ਿਆਰਨਗਰ ਹੈ. ਇਸ ਤੋਂ ਅੱਧ ਮੀਲ ਉੱਤਰ ਗੁਰੂ ਹਰਿਗੋਬਿੰਦ ਸਾਹਿਬ ਲਹੌਰੋਂ ਅਮ੍ਰਿਤਸਰ ਆਉਂਦੇ ਇੱਕ ਕੱਚੇ ਤਾਲ ਦੇ ਕਿਨਾਰੇ ਠਹਿਰੇ, ਜੋ ਹੁਣ ਸੁੰਦਰ ਪੱਕਾ ਬਣ ਗਿਆ ਹੈ ਅਤੇ ਗੁਰੁਦ੍ਵਾਰੇ ਦੀ ਸ਼ਾਨਦਾਰ ਇਮਾਰਤ ਹੈ. ਮਹਾਰਾਜਾ ਰਣਜੀਤ ਸਿੰਘ ਜੀ, ਅਤੇ ਸਿੱਖਰਿਆਸਤਾਂ ਵੱਲੋਂ ਇਸ ਗੁਰਦ੍ਵਾਰੇ ਦੇ ਨਾਉਂ ਬਹੁਤ ਜਾਗੀਰ ਅਤੇ ਜ਼ਮੀਨ ਹੈ, ਜਿਸ ਦੀ ਸਾਲਾਨਾ ਆਮਦਨ ਵੀਹ ਹਜ਼ਾਰ ਦੇ ਕਰੀਬ ਹੈ. ਇਸ ਗੁਰਦ੍ਵਾਰੇ ਨਾਲ ਆਸ ਪਾਸ ਦੇ ਬਹੁਤ ਗੁਰਦ੍ਵਾਰੇ ਅਤੇ ਧਰਮਅਸਥਾਨ ਸੰਬੰਧਿਤ ਹਨ, ਗੁਰੂ ਰਾਮਦਾਸ ਜੀ ਦੇ ਜਨਮ ਦਿਨ ਅਤੇ ਹਰ ਸੰਕ੍ਰਾਂਤਿ ਨੂੰ ਮੇਲਾ ਹੁੰਦਾ ਹੈ.#ਰੇਲਵੇ ਸਟੇਸ਼ਨ ਗੁਰੂਸਰਸਤਲਾਣੀ ਤੋਂ ਅੱਧ ਮੀਲ ਦੱਖਣ ਵੱਲ ਹੈ. ਵਿਸ਼ੇਸ ਹਾਲ ਜਾਣਨ ਲਈ ਦੇਖੋ, ਸਤਲਾਣੀ.
ਸਰੋਤ: ਮਹਾਨਕੋਸ਼