ਪਰਿਭਾਸ਼ਾ
ਦੇਖੋ, ਕੋਠਾ ਗੁਰੂ ਕਾ। ੨. ਵਜ਼ੀਰਾਬਾਦ ਵਿੱਚ ਭਾਈ ਖੇਮਚੰਦ ਪ੍ਰੇਮੀ ਸਿੱਖ ਦਾ ਮਕਾਨ, ਜਿਸ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਤੋਂ ਮੁੜਦੇ ਹੋਏ ਵਿਰਾਜੇ. ਇਸ ਗੁਰਦ੍ਵਾਰੇ ਨਾਲ ੩੬ ਘੁਮਾਉਂ ਮੁਆਫ਼ੀ ਸਿੱਖਰਾਜ ਸਮੇਂ ਦੀ ਵਜ਼ੀਰਾਬਾਦ ਵਿੱਚ ਅਤੇ ੭੭ ਘੁਮਾਉਂ ਹੋਰਨਾਂ ਪਿੰਡਾਂ ਵਿੱਚ ਹੈ. ਬਸੰਤਪੰਚਮੀ ਅਤੇ ਦਿਵਾਲੀ ਨੂੰ ਮੇਲਾ ਹੁੰਦਾ ਹੈ। ੩. ਦੇਖੋ, ਵੱਲਾ.
ਸਰੋਤ: ਮਹਾਨਕੋਸ਼