ਪਰਿਭਾਸ਼ਾ
ਆਨੰਦਪੁਰ ਤੋਂ ਸੱਤ ਕੋਹ ਉੱਤਰ, ਜਿੱਥੇ ਸ਼੍ਰੀ ਜੀਤੋ ਜੀ ਦਾ ਦਸ਼ਮੇਸ਼ ਜੀ ਨਾਲ ਵਿਆਹ ਹੋਇਆ ਹੈ. ਮਾਤਾ ਜੀ ਦਾ ਪਿਤਾ ਲਹੌਰ ਵਿੱਚ ਸ਼ਾਦੀ ਕਰਨਾ ਚਾਹੁੰਦਾ ਸੀ. ਕਲਗੀਧਰ ਨੇ ਉਸ ਦੀ ਪ੍ਰਸੰਨਤਾ ਲਈ ਸਿੱਖਾਂ ਨੂੰ ਹੁਕਮ ਦੇ ਕੇ ਉਸ ਸਮੇਂ ਵਾਸਤੇ ਅਦਭੁਤ ਸ਼ਹਿਰ ਰਚ ਦਿੱਤਾ. ਇਹ ਥਾਂ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੨੮ ਮੀਲ ਪੂਰਵ ਹੈ. ਬਸੰਤ ਪੰਚਮੀ ਨੂੰ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹੈ. ੧੮. ਘੁਮਾਉਂ ਜ਼ਮੀਨ ਸਿੱਖਰਾਜ ਸਮੇਂ ਤੋਂ ਮੁਆਫ ਹੈ. ਦਰਬਾਰ ਦੇ ਨਾਲ ਜਲ ਦਾ ਸ੍ਰੋਤ ਹੈ, ਜੋ ਕਲਗੀਧਰ ਨੇ ਬਰਛਾ ਮਾਰਕੇ ਕੱਢਿਆ ਸੀ. ਦੇਖੋ, ਜੀਤੋ ਮਾਤਾ.
ਸਰੋਤ: ਮਹਾਨਕੋਸ਼