ਗੁਲਮ
gulama/gulama

ਪਰਿਭਾਸ਼ਾ

ਗ਼ੁਲਾਮ ਦਾ ਸੰਖੇਪ. "ਹਉ ਗੁਲਮ ਤਿਨਾ ਕਾ ਗੋਲੀਆ." (ਵਾਰ ਗਉ ੧. ਮਃ ੪) ਮੈਂ ਉਨ੍ਹਾਂ ਦੇ ਗ਼ੁਲਾਮਾਂ ਦਾ ਗੋਲਾ ਹਾਂ। ੨. ਸੰ. गुल्म ਸੰਗ੍ਯਾ- ਬਿੜਾ. ਜਾੜਾ. ਇੱਕ ਜੜ ਤੋਂ ਹੋਈਆਂ ਕਈ ਸ਼ਾਖ਼ਾਂ। ੩. ਫੌਜ ਦੀ ਇੱਕ ਖਾਸ ਗਿਣਤੀ ੯. ਹਾਥੀ, ੯. ਰਥ, ੨੭ ਘੋੜੇ ਅਤੇ ੪੫ ਪੈਦਲ¹। ੪. ਪੇਟ ਦਾ ਇੱਕ ਰੋਗ. ਵਾਉਗੋਲਾ (ਵਾਤਗੁਲਮ ਅਤੇ ਰਕਤਗੁਲਮ). "ਜੁਰ ਸੀਤ ਗੁਲਮ." (ਸਲੋਹ) ਦੇਖੋ, ਵਾਉਗੋਲਾ.
ਸਰੋਤ: ਮਹਾਨਕੋਸ਼