ਪਰਿਭਾਸ਼ਾ
ਵਿ- ਅਹ਼ਮਦ (ਮੁਹ਼ੰਮਦ) ਦਾ ਗ਼ੁਲਾਮ (ਦਾਸ). ੨. ਸੰਗ੍ਯਾ- ਕਾਦੀਆਂ ਨਿਵਾਸੀ ਮਿਰਜ਼ਾ ਗ਼ੁਲਾਮ ਮੁਰਤਜਾ ਦੇ ਘਰ ਚਰਾਗ਼ਬੀਬੀ ਦੇ ਪੇਟੋਂ ਸਨ ੧੮੩੬ ਵਿੱਚ ਮਿਰਜ਼ਾ ਗੁਲਾਮਅਹਮਦ ਦਾ ਜਨਮ ਹੋਇਆ. ਇਸ ਨੇ ਆਪਣੇ ਤਾਈਂ ਮਹਦੀ ਦੱਸਕੇ ਪ੍ਰਗਟ ਕੀਤਾ ਕਿ ਜਿਸ ਪੈਗੰਬਰ ਦਾ ਆਉਣਾ ਹਦੀਸਾਂ ਵਿੱਚ ਲਿਖਿਆ ਹੈ ਅਤੇ ਕੁਰਾਨ ਸ਼ਰੀਫ ਦੀ ਸੂਰਤ ਜਮੀਅ਼ਦੀ ਆਯਤ ਤਿੰਨ ਅਤੇ ਚਾਰ ਵਿੱਚ ਇਸ਼ਾਰਾ ਹੈ, ਉਹ ਮੈਂ ਹੀ ਹਾਂ. ਕਿਤਨੇ ਮੁਸਲਮਾਨ ਇਸ ਦੇ ਪੈਰੋ ਹੋ ਗਏ ਅਤੇ ਬਹੁਤਿਆਂ ਨੇ ਇਸ ਦਾ ਵਿਰੋਧ ਕੀਤਾ. ਮਿਰਜਾ ਜੀ ਨੇ ਆਪਣੇ ਮਤ ਦਾ ਨਾਉਂ ਅਹਮਦੀ ਰੱਖਿਆ, ਜੋ ਦੋ ਅਰਥ ਬੋਧਕ ਹੈ. ਅਹਮਦ ਨਾਉਂ ਮੁਹ਼ੰਮਦ ਸਾਹਿਬ ਦਾ ਅਤੇ ਮਿਰਜਾ ਜੀ ਦਾ ਆਪਣਾ ਨਾਉਂ ਭੀ ਹੈ. ੮. ਮਈ ਸਨ ੧੯੦੮ ਨੂੰ ਇਸ ਆਗੂ ਦਾ ਦੇਹਾਂਤ ਕਾਦੀਆਂ ਵਿੱਚ ਹੋਇਆ.#ਮਿਰਜਾ ਜੀ ਪਿੱਛੋਂ ਹਕੀਮ ਨੂਰੁੱਦੀਨ ਖ਼ਲੀਫ਼ਾ ਮੰਨਿਆ ਗਿਆ. ਉਸ ਪਿੱਛੋਂ ਮਿਰਜਾ ਜੀ ਦਾ ਪੁਤ੍ਰ ਮਿਰਜ਼ਾ ਮਹਮੂਦ ਅਹਮਦ ਹੁਣ ਅਹਮਦੀ ਫਿਰਕੇ ਦਾ ਖ਼ਲੀਫ਼ਾ ਹੈ.
ਸਰੋਤ: ਮਹਾਨਕੋਸ਼