ਗੁਲਾਲੁ
gulaalu/gulālu

ਪਰਿਭਾਸ਼ਾ

ਵਿ- ਗੁਲ ਲਾਲਹ ਜੇਹਾ ਸੁਰਖ਼. "ਲਾਲੁ ਗੁਲਾਲੁ ਗਹਬਰਾ ਸਚਾ ਰੰਗੁ." (ਸ੍ਰੀ ਮਃ ੧) ੨. ਸੰ. कीलाल- ਕੀਲਾਲ. ਸੰਗ੍ਯਾ- ਪਾਣੀ. ਜਲ. ਪੰਜਾਬੀ ਵਿੱਚ ਅਨੇਕ ਥਾਂ ਕੱਕੇ ਦੀ ਥਾਂ ਗੱਗਾ ਹੋ ਜਾਂਦਾ ਹੈ,#ਜਿਵੇਂ- ਕੰਦੁਕ ਦੀ ਥਾਂ ਗੇਂਦ, ਅਕ਼ਦ- ਅਗਦੁ, ਜ਼ਕਾਤ- ਜਗਾਤ, ਆਕਾਸ਼- ਆਗਾਸ, ਪ੍ਰਕਾਸ਼- ਪਰਗਾਸ, ਧਿਕ੍‌- ਧਿਗੁ, ਭਕ੍ਤ ਦੀ ਥਾਂ ਭਗਤ ਆਦਿ. "ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ." (ਵਾਰ ਸ੍ਰੀ ਮਃ ੪) ਸੈਂਕੜੇ ਹੱਥ ਡੂੰਘੇ ਕੀਲਾਲ (ਪਾਣੀ) ਵਿੱਚ ਅਲੇਪ ਕਮਲ ਹੈਂ.
ਸਰੋਤ: ਮਹਾਨਕੋਸ਼