ਪਰਿਭਾਸ਼ਾ
ਫ਼ਾ. [گُل ابّاس] ਅ਼ੱਬਾਸ ਦਾ ਫੁੱਲ. ਗੁਲਾਬਾਂਸ. ਗੁਲਬਾਸੀ. ਇਸ ਦੇ ਕਈ ਰੰਗਾਂ ਦੇ ਫੁੱਲ ਲਗਦੇ ਹਨ ਅਤੇ ਹਕੀਮ ਇਸ ਦੇ ਪੱਤੇ ਬੀਜ ਅਤੇ ਜੜ ਨੂੰ ਕਈ ਦਵਾਈਆਂ ਵਿੱਚ ਵਰਤਦੇ ਹਨ. ਇਸ ਦੇ ਫੁੱਲ ਗਰਮ ਖ਼ੁਸ਼ਕ, ਬੀਜ ਸਰਦ ਤਰ ਅਤੇ ਜੜ ਗਰਮ ਤਰ ਹੈ. ਗੁਲਬਾਂਸੇ ਦੀ ਜੜ ਮਣੀ ਨੂੰ ਪੁਸ੍ਟ ਅਤੇ ਲਹੂ ਨੂੰ ਸਾਫ ਕਰਦੀ ਹੈ. ਲੱਕ ਦੀ ਪੀੜ ਮਿਟਾਉਂਦੀ ਹੈ. ਇਸ ਦੇ ਪੱਤੇ ਫੋੜੇ ਫੁਨਸੀ ਨੂੰ ਪਕਾਉਂਦੇ ਹਨ. ਲੂਣ ਨਾਲ ਰਗੜਕੇ ਲੇਪ ਕੀਤੇ ਦੱਦ (ਧਦ੍ਰ) ਹਟਾਉਂਦੇ ਹਨ.
ਸਰੋਤ: ਮਹਾਨਕੋਸ਼