ਗੁਸਈਆਂ
gusaeeaan/gusaīān

ਪਰਿਭਾਸ਼ਾ

ਸੰ. गोस्वामिन ਗੋਸ੍ਵਾਮੀ. ਸੰਗ੍ਯਾ- ਗੋ (ਪ੍ਰਿਥਿਵੀ) ਦਾ ਮਾਲਿਕ. ਜਗਤਨਾਥ. ਕਰਤਾਰ. "ਕੋਈ ਸੇਵੈ ਗੁਸਈਆ ਕੋਈ ਅਲਾਹਿ." (ਰਾਮ ਮਃ ੫) ੨. ਗੋ (ਇੰਦ੍ਰੀਆਂ) ਦਾ ਮਾਲਿਕ. ਇੰਦ੍ਰੀਆਂ ਨੂੰ ਪ੍ਰੇਰਣ ਵਾਲਾ। ੩. ਇੰਦ੍ਰਿਯਜਿਤ ਸਾਧੂਆਂ ਦੀ ਉਪਾਧਿ। ੪. ਦੇਖੋ, ਗੁਸਾਂਈਂ ੨. ਅਤੇ ੩.
ਸਰੋਤ: ਮਹਾਨਕੋਸ਼