ਪਰਿਭਾਸ਼ਾ
ਭਾਵ- ਅਕਹਿ ਕਥਾ. ਜਿਸ ਬਾਤ ਦਾ ਆਨੰਦ ਅਨੁਭਵ ਕਰੀਏ, ਪਰ ਕਥਨ ਨਾ ਹੋ ਸਕੇ, ਉਸ ਲਈ ਇਹ ਪਦ ਵਰਤੀਦਾ ਹੈ. "ਹਰਿਰਸ ਸੇਈ ਜਾਣਦੇ ਜਿਉ ਗੁੰਗੇ ਮਿਠਿਆਈ ਖਾਈ." (ਵਾਰ ਗਉ ੧. ਮਃ ੪) "ਜਿਨਿ ਇਹ ਚਾਖੀ ਸੋਈ ਜਾਣੈ ਗੁੰਗੇ ਕੀ ਮਿਠਿਆਈ." (ਸੋਰ ਮਃ ੪)#ਗੁੱਗਲ. ਸੰ. गुग्गुल ਸੰਗ੍ਯਾ- ਇੱਕ ਕੰਡੇਦਾਰ ਦਰਖ਼ਤ, ਜੋ ਕਾਠੀਆਵਾੜ, ਰਾਜਪੂਤਾਨਾ ਅਤੇ ਖ਼ਾਨਦੇਸ਼ ਵਿੱਚ ਬਹੁਤ ਹੁੰਦਾ ਹੈ। ੨. ਗੁੱਗਲ ਬਿਰਛ ਦੀ ਗੂੰਦ, ਜੋ ਬਹੁਤ ਸੁਗੰਧ ਵਾਲੀ ਹੁੰਦੀ ਹੈ. ਇਸ ਦਾ ਧੂਪ ਦੇਵ ਮੰਦਿਰਾਂ ਅਤੇ ਘਰਾਂ ਵਿੱਚ ਦਿੱਤਾ ਜਾਂਦਾ ਹੈ. ਗੁੱਗਲ ਗਠੀਏ ਆਦਿਕ ਅਨੇਕ ਰੋਗਾਂ ਵਿੱਚ ਭੀ ਵਰਤੀਦੀ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. Balsamozenzron mukul.
ਸਰੋਤ: ਮਹਾਨਕੋਸ਼