ਪਰਿਭਾਸ਼ਾ
ਗੁਪਤ ਸਿੱਧਾਂਤ ਵਾਲਾ ਜਵਾਬ. ਵਿਚਿਤ੍ਰ ਅਭਿਪ੍ਰਾਯ ਵਾਲਾ ਉੱਤਰ. ਅਰਥਾਤ, ਜਿਸ ਦੇ ਗੁਪਤ ਭਾਵ ਵਿੱਚ ਚਮਤਕਾਰ ਪਾਇਆ ਜਾਵੇ। ੨. ਇੱਕ ਅਰਥਾਲੰਕਾਰ.#ਸਾਭਿਪ੍ਰਾਯ ਸੁ ਭਾਵ ਜਹਿਂ ਉੱਤਰ ਦੈ ਪਰਬੀਨ,#ਗੂਢੋੱਤਰ ਵਰਣਨ ਕਰੈਂ ਜੇ ਕਬਿੱਤ ਰਸ ਲੀਨ.#(ਰਾਮਚੰਦ੍ਰ ਭੂਸਣ)#ਉਦਾਹਰਣ-#ਹੇ ਯਾਚਕ, ਤੂ ਸਬਰ ਕਰ ਤ੍ਯਾਗੋ ਬੋਜਨ ਆਸ,#ਦੋ ਕੋ ਦੈਕਰ ਖਾਤ ਹੈਂ, ਯੇ ਠਾਕੁਰ ਕੇ ਦਾਸ.#ਕਿਸੇ ਮੰਗਤੇ ਨੇ ਪੁੱਛਿਆ ਕਿ, ਕੀ ਇਸ ਦੇਵਾਲੇ ਤੋਂ ਮੈਨੂੰ ਭੋਜਨ ਮਿਲੇਗਾ? ਇਸ ਦਾ ਗੂਢ ਉੱਤਰ ਮਿਲਿਆ ਕਿ ਇਹ ਪੁਜਾਰੀ ਦੋ ਨੂੰ ਦੇ ਕੇ ਖਾਂਦੇ ਹਨ, ਅਰਥਾਤ ਦੋਵੇਂ ਤਖ਼ਤੇ ਦੇ ਕੇ (ਕਿਵਾੜ ਬੰਦ ਕਰਕੇ) ਭੋਜਨ ਕਰਦੇ ਹਨ.#ਮਾਂਜਾਰ ਇਹਠਾਂ ਇਕ ਆਯੋ,#ਤੁਮ ਕੋ ਹੇਰ ਅਧਿਕ ਡਰਪਾ੍ਯੋ.#(ਚਰਿਤ੍ਰ ੧੧੫)#ਮਾਂਜਾਰ ਦਾ ਅਰਥ ਬਿੱਲਾ ਅਤੇ ਮੇਰਾ ਜਾਰ ਹੈ, ਇਸ ਸ਼ਲੇਸ ਨਾਲ ਗੂਢੋੱਤਰ ਦਿੱਤਾ.
ਸਰੋਤ: ਮਹਾਨਕੋਸ਼