ਪਰਿਭਾਸ਼ਾ
ਫ਼ਾ. [غایبانہ] ਗ਼ਾਯਬਾਨਹ. ਕ੍ਰਿ. ਵਿ- ਲੁਕਕੇ. ਗੁਪਤ ਰੀਤਿ ਨਾਲ. "ਗੈਬਾਨ ਹੈਵਾਨ ਹਰਾਮ ਕੁਸਤਨੀ." (ਤਿਲੰ ਮਃ ੧) ੨. ਅ਼. [غبیِن] ਗ਼ਬੀਨ. ਵਿ- ਮੂਰਖ. ਬੁੱਧਿ ਰਹਿਤ. "ਬਦਫੈਲੀ ਗੈਬਾਨਾ ਖਸਮੁ ਨ ਜਾਣਈ." (ਵਾਰ ਮਾਝ ਮਃ ੧) ੩. ਠਗਿਆ ਹੋਇਆ। ੪. ਸਿੰਧੀ. ਗੈਬਾਣੋ. ਨਾ ਜਾਣਿਆ ਹੋਇਆ। ੫. ਜਿਸ ਦੀ ਕੋਈ ਰਖ੍ਯਾ ਕਰਨ ਵਾਲਾ ਨਹੀਂ.
ਸਰੋਤ: ਮਹਾਨਕੋਸ਼