ਪਰਿਭਾਸ਼ਾ
ਇੱਕ ਖਤ੍ਰੀ, ਜਿਸਨੇ ਗੁਰੂ ਅਮਰਦੇਵ ਦੀ ਸਹਾਇਤਾ ਨਾਲ ਗੋਇੰਦਵਾਲ ਨਗਰ ਵਸਾਇਆ। ੨. ਸਤਿਗੁਰੂ ਹਰਿਰਾਇ ਜੀ ਦਾ ਇੱਕ ਪ੍ਰੇਮੀ ਸਿੱਖ, ਜਿਸ ਨੂੰ ਗੁਰੂ ਸਾਹਿਬ ਨੇ ਪ੍ਰਚਾਰ ਲਈ ਕਾਬੁਲ ਭੇਜਿਆ. ਇਸ ਨੇ ਇੱਕ ਵੇਰ ਧ੍ਯਾਨ ਵਿੱਚ ਚਰਣ ਫੜਕੇ ਗੁਰੂ ਸਾਹਿਬ ਨੂੰ ਚਿਰ ਤੀਕ ਕੀਰਤਪੁਰ ਬੈਠੇ ਅਚਲ ਕਰ ਰੱਖਿਆ ਸੀ. ਇਸ ਨੂੰ ਕਈ ਸਿੱਖ ਲੇਖਕਾਂ ਨੇ ਗੁਰੀਆ ਭੀ ਲਿਖਿਆ ਹੈ. ਦੇਖੋ, ਗੁਰੀਆ ੨। ੩. ਦੇਖੋ, ਗੋਇੰਦਾ। ੪. ਮੂਲੋਵਾਲ (ਰਾਜ ਪਟਿਆਲਾ) ਦਾ ਵਸਨੀਕ ਇੱਕ ਜੱਟ, ਜੋ ਨੌਵੇਂ ਸਤਿਗੁਰੂ ਦਾ ਸਿੱਖ ਹੋਇਆ ਜਿਸ ਨੂੰ ਸਤਿਗੁਰੂ ਨੇ ਪਿੰਡ ਦਾ ਚੌਧਰੀ ਥਾਪਿਆ। ੫. ਦੇਖੋ, ਗੂੰਦਾ.
ਸਰੋਤ: ਮਹਾਨਕੋਸ਼