ਪਰਿਭਾਸ਼ਾ
ਗੋਪਕ ਪੱਤਨ. ਅਰਬ ਸਾਗਰ ਦੇ ਕੰਢੇ ਬੰਬਈ ਹਾਤੇ ਨਾਲ ਲਗਦਾ ਇੱਕ ਪਹਾੜੀ ਇਲਾਕਾ, ਜੋ ੬੨ ਮੀਲ ਲੰਮਾ ਅਤੇ ਜਾਦਾ ਤੋਂ ਜਾਦਾ ੪੦ ਮੀਲ ਚੌੜਾ ਹੈ. ਇਸ ਪੁਰ ਸਨ ੧੫੧੦ ਵਿੱਚ ਪੁਰਤਗੇਜ਼ਾਂ (Portuguese) ਨੇ ਕਬਜਾ ਕੀਤਾ, ਅਤੇ ਹੁਣ ਭੀ ਉਨ੍ਹਾਂ ਦੇ ਹੀ ਰਾਜ ਵਿੱਚ ਹੈ. ਭਾਰਤ ਵਿੱਚ ਸਭ ਤੋਂ ਪਹਿਲਾਂ ਈਸਾਈ ਮਤ ਵਾਲਿਆਂ ਦਾ ਇੱਥੇ ਹੀ ਅਧਿਕਾਰ ਹੋਇਆ ਹੈ। ੨. ਗੋਇਆ ਦਾ ਵਨਸੀਕ.
ਸਰੋਤ: ਮਹਾਨਕੋਸ਼