ਗੋਇੰਦ
gointha/goindha

ਪਰਿਭਾਸ਼ਾ

ਦੇਖੋ, ਗੋਵਿੰਦ. "ਗੁਣ ਗੋਇੰਦ ਨਿਤ ਗਾਇ." (ਸ੍ਰੀ ਮਃ ੫) ੨. ਵਿ- ਗੋ (ਪ੍ਰਿਥਿਵੀ) ਨੂੰ ਜੋ ਇੰਦੁ (ਗਿੱਲਾ) ਕਰੇ. ਵਰਖਾ ਕਰਤਾ। ੩. ਇੱਕ ਮਹਾਤਮਾ ਉਦਾਸੀ ਸਾਧੂ. ਇਸ ਦਾ ਜਨਮ ਕਾਸ਼ਮੀਰੀ ਖਤ੍ਰੀ ਦੇ ਘਰ ਸੰਮਤ ੧੬੨੬ ਨੂੰ ਹੋਇਆ ਅਤੇ ਸੰਮਤ ੧੬੯੧ ਵਿੱਚ ਬਾਬਾ ਗੁਰਦਿੱਤਾ ਜੀ ਦਾ ਚੇਲਾ ਹੋ ਕੇ ਕਰਣੀ ਵਾਲਾ ਸਾਧੂ ਹੋਇਆ. ਇਹ ਉਦਾਸੀਆਂ ਦੇ ਇੱਕ ਧੂਏਂ ਦਾ ਮੁਖੀਆ ਹੈ. ਗੋਇੰਦ ਦਾ ਦੇਹਾਂਤ ਸੰਮਤ ੧੭੦੬ ਵਿੱਚ ਫਲੌਰ ਹੋਇਆ ਹੈ. ਕਈ ਲੇਖਕਾਂ ਨੇ ਇਸ ਦਾ ਨਾਉਂ ਗੋਂਦ ਅਤੇ ਗੋਂਦਾ ਲਿਖਿਆ ਹੈ.
ਸਰੋਤ: ਮਹਾਨਕੋਸ਼