ਗੋਈ
goee/goī

ਪਰਿਭਾਸ਼ਾ

ਗੁਪਤ ਕੀਤੀ. ਗੋਪਨ ਕਰੀ। ੨. ਭਾਵ- ਲੈ ਕੀਤੀ. "ਤੁਧੁ ਆਪੇ ਸਿਰਜਿ ਸਭ ਗੋਈ." (ਸੋਪੁਰਖੁ) ੩. ਗੁਪਤ. ਗੂਢ. "ਗਿਰੀਵਾਨ ਵਾਚਾ ਅਤਿ ਗੋਈ." (ਗੁਪ੍ਰਸੂ) ਦੇਵਭਾਸਾ ਬਹੁਤ ਗੂਢ ਹੈ. ਭਾਵ- ਸਮਝਣੀ ਔਖੀ ਹੈ। ੪. ਕਥਨ ਕੀਤੀ. ਦੇਖੋ, ਗੋ ੬. "ਮਨਮੁਖ ਗੋਈਆ." ਵਾਰ (ਮਲਾ ਮਃ ੧) ੫. ਸੰਗ੍ਯਾ- ਮਿੱਠੀ ਕੜ੍ਹੀ. ਲਾਪਸੀ। ੬. ਫ਼ਾ. [گوئی] ਤੂੰ ਕਹਿੰਦਾ ਹੈ. ਤੂੰ ਕਹੇਂ. ਤੂੰ ਕਹੇਂਗਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گوئی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

poultice made from brown sugar, oil and water
ਸਰੋਤ: ਪੰਜਾਬੀ ਸ਼ਬਦਕੋਸ਼