ਪਰਿਭਾਸ਼ਾ
ਸੰ. ਗੋਚਰ੍ਮ. ਸੰਗ੍ਯਾ- ਗਾਂ ਅਥਵਾ ਬੈਲ ਦੀ ਖੱਲ. ਵੈਸ਼੍ਯ ਨੂੰ ਬ੍ਰਹਮਚਰਯ ਧਾਰਣ ਸਮੇਂ ਗਾਂ ਅਥਵਾ ਬਕਰੇ ਦਾ ਚਰਮ ਪਹਿਰਣਾ ਵਿਧਾਨ ਕੀਤਾ ਹੈ. ਦੇਖੋ, ਵਸ਼ਿਸ੍ਠ ਸਿਮ੍ਰਿਤੀ, ਅਃ ੧੧.। ੨. ਜ਼ਮੀਨ ਦਾ ਇੱਕ ਖਾਸ ਮਾਪ. ਡੇਢ ਸੌ ਗਜ ਲੰਮੀ ਅਤੇ ਇਤਨੀ ਹੀ ਚੌੜੀ. ਦੇਖੋ, ਚੜਸਾ. ਕਈ ਗ੍ਰੰਥਾਂ ਵਿੱਚ ੨੧੦੦ ਹੱਥ ਲੰਮਾ ਅਤੇ ਇਤਨਾ ਹੀ ਚੌੜਾ "ਗੋਚਟਮ" ਦਾ ਪ੍ਰਮਾਣ ਹੈ.
ਸਰੋਤ: ਮਹਾਨਕੋਸ਼