ਗੋਤਕੁਨਾਲੀ
gotakunaalee/gotakunālī

ਪਰਿਭਾਸ਼ਾ

ਸੰਗ੍ਯਾ- ਗੋਤ੍ਰਸ੍‍ਥਾਲੀ. ਨਵੀਂ ਵਿਆਹੀ ਇਸਤ੍ਰੀ ਨੂੰ ਗੋਤ੍ਰ ਵਿੱਚ ਸ਼ਾਮਿਲ ਕਰਨ ਲਈ, ਕੁਨਾਲੀ ਵਿੱਚ ਭੋਜਨ ਪਰੋਸਕੇ ਪਰਿਵਾਰ ਦੇ ਇੱਕ ਥਾਂ ਖਾਣ ਦੀ ਰੀਤਿ. "ਇਸ ਕੋ ਭਯੋ ਨ ਗੋਤਕੁਨਾਲਾ." (ਗੁਪ੍ਰਸੂ)
ਸਰੋਤ: ਮਹਾਨਕੋਸ਼