ਪਰਿਭਾਸ਼ਾ
ਦ੍ਵਾਰਿਕਾ ਪਾਸ ਇੱਕ ਗੋਪੀਤਾਲ ਹੈ, ਜਿੱਥੇ ਕ੍ਰਿਸਨ ਜੀ ਦੇ ਦੇਹਾਂਤ ਹੋਣ ਪੁਰ ਵਿਯੋਗ ਦੁੱਖ ਨਾਲ ਗੋਪੀਆਂ ਨੇ ਪ੍ਰਾਣ ਤ੍ਯਾਗੇ ਸਨ. ਇਸ ਦੀ ਮਿੱਟੀ ਗੋਪੀਚੰਦਨ ਕਹਾਉਂਦੀ ਹੈ. ਵੈਸਨਵ ਲੋਕ ਇਸ ਦਾ ਤਿਲਕ ਲਾਉਂਦੇ ਹਨ. ਪਦਮਪੁਰਾਣ ਦੇ ਉੱਤਰਖੰਡ ਦੇ ਅਧ੍ਯਾਯ ੩੦ ਅਤੇ ੬੮ ਵਿੱਚ ਗੋਪੀਚੰਦਨ ਦਾ ਵਡਾ ਮਹਾਤਮ ਲਿਖਿਆ ਹੈ. "ਕਿਨ ਹੂੰ ਤਿਲਕ ਗੋਪੀਚੰਦਨ ਲਾਇਆ." (ਰਾਮ ਅਃ ਮਃ ੫)
ਸਰੋਤ: ਮਹਾਨਕੋਸ਼