ਪਰਿਭਾਸ਼ਾ
ਸੰ. गोवर्द्घन ਸੰਗ੍ਯਾ- ਗਊਆਂ ਦੇ ਵਧਾਉਣ ਵਾਲਾ ਇੱਕ ਪਹਾੜ, ਜੋ ਵ੍ਰਿੰਦਾਵਨ ਤੋਂ ੧੮. ਮੀਲ ਤੇ (ਯੂ. ਪੀ. ਦੇ ਇਲਾਕੇ ਮਥੁਰਾ ਜਿਲੇ) ਵਿੱਚ ਹੈ. ਸ਼੍ਰੀ ਕ੍ਰਿਸਨ ਜੀ ਇਸ ਉੱਪਰ ਗਊਆਂ ਚਰਾਇਆ ਕਰਦੇ ਸਨ. ਜਦ ਇੰਦ੍ਰ ਨੇ ਗੋਪਾਂ ਵੱਲੋਂ ਆਪਣੀ ਪੂਜਾ ਹਟੀ ਦੇਖੀ, ਤਦ ਉਸ ਨੇ ਕ੍ਰੋਧ ਨਾਲ ਮੂਸਲਧਾਰ ਵਰਖਾ ਕਰਕੇ ਵ੍ਰਿਜ ਨੂੰ ਡੋਬਣਾ ਚਾਹਿਆ. ਕ੍ਰਿਸਨ ਜੀ ਨੇ ਗੋਵਰਧਨ ਛਤਰੀ ਦੀ ਤਰਾਂ ਉਠਾਕੇ ਗੋਪ ਅਤੇ ਗਊਆਂ ਦੀ ਰਖ੍ਯਾ ਕੀਤੀ. "ਗੁਰਮਤਿ ਕ੍ਰਿਸਨ ਗੋਵਰਧਨ ਧਾਰੇ." (ਮਾਰੂ ਸੋਲਹੇ ਮਃ ੧) ਗੋਵਰਧਨ ਉੱਤੇ "ਹਰਿਦੇਵ" ਨਾਮਕ ਕ੍ਰਿਸਨ ਜੀ ਦਾ ਪ੍ਰਸਿੱਧ ਮੰਦਿਰ ਹੈ। ੨. ਬੰਬਈ ਹਾਤੇ ਵਿੱਚ ਜ਼ਿਲੇ ਨਾਸਿਕ ਦਾ ਇੱਕ ਪਹਾੜ.
ਸਰੋਤ: ਮਹਾਨਕੋਸ਼