ਪਰਿਭਾਸ਼ਾ
ਅ਼. [غوَث] ਗ਼ੌਸ। ਸੰਗ੍ਯਾ- ਫ਼ਰਿਆਦ ਸੁਣਨ ਵਾਲਾ। ੨. ਮੁਸਲਮਾਨ ਫ਼ਕ਼ੀਰਾਂ ਦਾ ਇੱਕ ਖਾਸ ਦਰਜਾ. "ਬਿਰਾਜੈਂ ਕਟੇ ਅੰਗ ਬਸਤ੍ਰੋਂ ਲਪੇਟੇ। ਜੁਮੇ ਕੇ ਮਨੋ ਰੋਜ ਮੇ ਗੌਸ ਲੇਟੇ." (ਚਰਿਤ੍ਰ ੪੦੫) ਕਿਤਨੇ ਮੁਸਲਮਾਨਾਂ ਦਾ ਨਿਸ਼ਚਾ ਹੈ ਕਿ ਗੌਸ ਫ਼ਕ਼ੀਰ ਧ੍ਯਾਨ- ਪਰਾਇਣ ਹੋਏ ਆਪਣੇ ਅੰਗ ਵਿਖੇਰ ਦਿੰਦੇ ਹਨ.
ਸਰੋਤ: ਮਹਾਨਕੋਸ਼