ਗ੍ਰਹ
graha/graha

ਪਰਿਭਾਸ਼ਾ

ਸੰ. ग्रह् ਧਾ- ਅੰਗੀਕਾਰ ਕਰਨਾ, ਲੈਣਾ, ਪਕੜਨਾ (ਫੜਨਾ), ਅਟਕਾਉਣਾ, ਏਕਤ੍ਰ ਕਰਨਾ। ੨. ਸੰਗ੍ਯਾ- ਗ੍ਰਹਣ (ਗਰਿਫਤ) ਸ਼ਕਤਿ ਰੱਖਣ ਵਾਲੇ ਸੂਰਜ ਆਦਿਕ ਪਿੰਡ. ਅਰਥਵਿਚਾਰ ਨਾਲ ਚਾਹੋ ਬੇਅੰਤ ਗ੍ਰਹ ਹਨ, ਪਰ ਹਿੰਦੂਮਤ ਦੇ ਜ੍ਯੋਤਿਸੀਆਂ ਨੇ ਨੌ ਗ੍ਰਹ ਮੰਨੇ ਹਨ, ਜਿਨ੍ਹਾਂ ਦੀ ਪੂਜਾ ਵਿਆਹ ਯਗ੍ਯ ਆਦਿਕ ਕਰਮਾਂ ਦੇ ਆਰੰਭ ਵਿੱਚ ਕਰਦੇ ਹਨ. ਦੇਖੋ, ਨਵਗ੍ਰਹ। ੩. ਹਠ. ਜਿਦ। ੪. ਉੱਦਮ। ੫. ਗ੍ਯਾਨ। ੬. ਨੌ ਸੰਖ੍ਯਾ ਬੋਧਕ, ਕ੍ਯੋਂਕਿ ਗ੍ਰਹ ਨੌ ਮੰਨੇ ਹਨ. "ਸੂਨ ਸੂਨ ਗ੍ਰਹ ਆਤਮਾ ਸੰਮਤ ਆਦਿ ਪਛਾਨ." (ਗੁਪ੍ਰਸੂ) ਅਰਥਾਤ ਸੰਮਤ ੧੯੦੦। ੭. ਕ੍ਰਿਪਾ। ੮. ਦੇਖੋ, ਗ੍ਰਿਹ.
ਸਰੋਤ: ਮਹਾਨਕੋਸ਼