ਗ੍ਰਿਸਤ
grisata/grisata

ਪਰਿਭਾਸ਼ਾ

ਸੰ. ਗ੍ਰਿਹਸ੍‍ਥ. ਸੰਗ੍ਯਾ- ਘਰ ਵਿੱਚ ਰਹਿਣ ਵਾਲਾ ਪੁਰੁਸ. ਭਾਰਯਾ (ਜੋਰੂ) ਸਾਥ ਸੰਬੰਧ ਜੋੜਕੇ ਘਰ ਵਿੱਚ ਰਹਿਣ ਵਾਲਾ ਆਦਮੀ। ੨. ਗ੍ਰਿਹਸਥ ਆਸ਼ਰਮ. "ਵਿਚੇ ਗ੍ਰਿਸਤ ਉਦਾਸ ਰਹਾਈ." (ਗੂਜ ਮਃ ੪) ੩. ਸ਼ਸਤ੍ਰਨਾਮਮਾਲਾ ਵਿੱਚ ਲਿਖਾਰੀਆਂ ਨੇ ਗ੍ਰਸਿਤ ਦੀ ਥਾਂ ਗ੍ਰਿਸਤ ਸ਼ਬਦ ਅਨੇਕ ਥਾਂ ਲਿਖਿਆ ਹੈ.
ਸਰੋਤ: ਮਹਾਨਕੋਸ਼